Lockdown in Haryana : ਹਰਿਆਣੇ ‘ਚ ਕੋਰੋਨਾ ਕੇਸਾਂ ਨੂੰ ਕੰਟਰੋਲ ਕਰਨ ਲਈ ਲੌਕਡਾਊਨ ਲਗਾਇਆ ਗਿਆ ਹੈ ਜਿਸ ਦਾ ਅਸਰ ਹੁਣ ਦਿਖਣ ਨੂੰ ਮਿਲ ਰਿਹਾ ਹੈ। ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਕੇਸਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।
ਇੱਕ ਦਿਨ ‘ਚ ਕੋਰੋਨਾ ਦੇ ਸਿਰਫ 103 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਮਈ ‘ਚ ਕਦੇ ਵੀ ਕੋਰੋਨਾ ਦੇ 180 ਤੋਂ ਘੱਟ ਮਾਮਲੇ ਨਹੀਂ ਆਏ ਸਨ। 6 ਲੋਕ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਚੁੱਕੇ ਹਨ। ਲੋਕਾਂ ਦੀ ਸਿਹਤ ਜਾਂਚ ਲਈ ਜਿਲ੍ਹਾ ਪ੍ਰਸ਼ਾਸਨ ਨੇ ਫੀਲਡ ‘ਚ 300 ਹੋਰ ਟੀਮਾਂ ਉਤਾਰੀਆਂ ਹਨ। ਜਿਲ੍ਹੇ ਅੰਦਰ 2000 ਤੋਂ ਵੱਧ ਕੋਰੋਨਾ ਦੇ ਕੇਸ ਹਨ ਅਤੇ 400 ਤੋਂ ਵੱਧ ਲੋਕ ਕੋਰੋਨਾ ਤੋਂ ਆਪਣੀ ਜ਼ਿੰਦਗੀ ਹਾਰ ਚੁੱਕੇ ਹਨ। ਰੋਜ਼ਾਨਾ 800 ਤੋਂ ਵੱਧ ਲੋਕਾਂ ਦੀ ਸੈਂਪਲਿੰਗ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ‘Black Fungus’ ਨੂੰ ਐਲਾਨਿਆ ਮਹਾਮਾਰੀ, ਕੈਪਟਨ ਨੇ ਸਿਹਤ ਵਿਭਾਗ ਨੂੰ ਦਿੱਤੇ ਨਿਰਦੇਸ਼
ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਵੀਰਵਾਰ ਨੂੰ 6457 ਨਵੇਂ ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਅਤੇ ਇਸ ਸਮੇਂ ਦੌਰਾਨ ਕੋਰੋਨਾ ਨਾਲ ਸੰਕਰਮਿਤ 14 ਹਜ਼ਾਰ 734 ਵਿਅਕਤੀ ਠੀਕ ਹੋ ਗਏ। ਇਸ ਅਰਸੇ ਦੌਰਾਨ ਰਾਜ ਵਿਚ 129 ਲੋਕਾਂ ਦੀ ਮੌਤ ਵੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ 50 ਹਜ਼ਾਰ 222 ਵਿਅਕਤੀਆਂ ਨੇ ਕੋਰੋਨਾ ਜਾਂਚ ਕੀਤੀ ਅਤੇ ਰਾਜ ਵਿੱਚ ਲਗਭਗ 69 ਹਜ਼ਾਰ ਲੋਕਾਂ ਨੂੰ ਟੀਕਾ ਲਗਾਇਆ ਗਿਆ। ਰਾਜ ਵਿਚ ਰਿਕਵਰੀ ਦਰ 90.38 ਪ੍ਰਤੀਸ਼ਤ ਅਤੇ ਸਕਾਰਾਤਮਕ ਦਰ 8.52 ਪ੍ਰਤੀਸ਼ਤ ਹੈ। ਮੌਤ ਦਰ ਇਕ ਫੀਸਦੀ ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਸਭ ਤੋਂ ਵੱਧ ਗੁਰੂਗ੍ਰਾਮ ਵਿੱਚ 5550, ਫਰੀਦਾਬਾਦ ਵਿੱਚ 863, ਸੋਨੀਪਤ ਵਿੱਚ 748 ਕੋਰੋਨਾ ਮਰੀਜ਼ ਠੀਕ ਹੋਏ ਹਨ।
ਇਹ ਵੀ ਪੜ੍ਹੋ : ਕੀ ਇੰਝ ਰੁਕੇਗਾ ਹਰਿਆਣੇ ‘ਚ ਬਲੈਕ ਫੰਗਸ? ਨਾ ਤਾਂ ਕੋਈ ਦਵਾਈ ਤੇ ਨਾ ਹੀ ਡਾਕਟਰ, ਮਰੀਜ਼ਾਂ ਨੂੰ ਕੀਤਾ ਜਾ ਰਿਹਾ PGI ਰੋਹਤਕ ਰੈਫਰ