ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੰਗਲਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨਾਲ ਵਾਰ ਰੂਮ ਦੀ ਬੈਠਕ ਤੋਂ ਬਾਅਦ ਪ੍ਰਸ਼ਾਸਨ ਨੇ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਹੁਣ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੀਆਂ। ਰੈਸਟੋਰੈਂਟ 50 ਪ੍ਰਤੀਸ਼ਤ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਣਗੇ। ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।
ਇਸ ਦੇ ਨਾਲ ਹੀ, ਵੀਕੈਂਡ ਦਾ ਕਰਫਿਊ ਹੁਣ ਸਿਰਫ ਐਤਵਾਰ ਨੂੰ ਰਹੇਗਾ। ਇਸ ਦਿਨ ਸਿਰਫ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਜਦੋਂਕਿ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਹੋਵੇਗੀ। ਦੁਕਾਨਾਂ ਤੋਂ ਇਲਾਵਾ ਮਾਲ ਵੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੇ। ਮਾਲ ਵਿਚ ਬਣੇ ਖਾਣ ਦੇ ਸਥਾਨ ਰਾਤ 8 ਵਜੇ ਤੱਕ ਖੁੱਲੇ ਰਹਿਣਗੇ।
ਇਹ ਵੀ ਪੜ੍ਹੋ : 45 ਡਿਗਰੀ ਤਾਪਮਾਨ ‘ਚ 25 ਕਿਮੀ. ਪੈਦਲ ਚੱਲਣ ਨਾਲ ਅਤੇ ਪਾਣੀ ਨਾ ਮਿਲਣ ਕਰਕੇ 6 ਸਾਲ ਦੀ ਬੱਚੀ ਦੀ ਮੌਤ
ਜਿੰਮ, ਵੈੱਲਨੈੱਸ ਸੈਂਟਰ, ਸਪਾ ਅਤੇ ਕਲੱਬ ਵੀ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹ ਸਕਦੇ ਹਨ। ਇਹ ਨਿਸ਼ਚਤ ਕਰਨਾ ਪਏਗਾ ਕਿ ਮੈਂਬਰ ਨੂੰ ਟੀਕਾ ਲੱਗੀ ਹੋਵੇ। ਮਿਊਜ਼ੀਅਮ ਤੇ ਲਾਇਬ੍ਰੇਰੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਵਿਆਹ ਤੇ ਅੰਤਿਮ ਸਸਕਾਰ ਵਿਚ 30 ਲੋਕ ਸ਼ਾਮਲ ਹੋ ਸਕਣਗੇ। ਸੁਖਨਾ ਲੇਕ ਵੀ ਹੁਣ ਕਾਫੀ ਲੰਬੇ ਸਮੇਂ ਤੋਂ ਬਾਅਦ ਖੋਲ੍ਹ ਦਿੱਤੀ ਜਾਵੇਗੀ। ਇਹ ਹਰ ਰੋਜ਼ ਸਵੇਰੇ 5 ਵਜੇ ਤੋਂ 8 ਵਜੇ ਤੱਕ ਖੁੱਲ੍ਹੇਗੀ। ਬੋਟਿੰਗ ਅਜੇ ਵੀ ਬੰਦ ਰਹੇਗੀ।ਐਤਵਾਰ ਨੂੰ ਵੀ ਐਂਟਰੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਹੈਰਾਨ ਕਰਨ ਵਾਲਾ ਮਾਮਲਾ: ਬਲੈਕ, ਵਾਈਟ ਅਤੇ ਯੈਲੋ… ਇੱਕ ਹੀ ਕੋਰੋਨਾ ਮਰੀਜ਼ ‘ਚ ਨਿਕਲੇ ਤਿੰਨੇ ਫੰਗਸ… 3 ਘੰਟੇ ਹੋਈ ਸਰਜਰੀ