Manisha Chaudhary takes : ਪਾਨੀਪਤ ਦੇ ਭਾਜਪਾ ਨੇਤਾ ਦੀ ਮੌਤ ਮਾਮਲੇ ‘ਚ ਵਿਵਾਦਾਂ ‘ਚ ਘਿਰੀ ਹਰਿਆਣਾ ਕੈਡਰ ਦੀ ਮਨੀਸ਼ਾ ਚੌਧਰੀ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੀ ਪਹਿਲੀ ਮਹਿਲਾ SSP ਟ੍ਰੈਫਿਕ ਐਂਡ ਸਕਿਓਰਿਟੀ ਦਾ ਅਹੁਦਾ ਸੰਭਾਲਲਿਆ। ਹਰਿਆਣਾ ਕੈਡਰ ਦੀ 2011 ਬੈਚ ਦੀ ਆਈ.ਪੀ. ਐੱਸ. ਮਨੀਸ਼ਾ ਚੌਧਰੀ ਪਾਨੀਪਤ ‘ਚ ਸੁਪਰੀਟੈਂਡੈਂਟ ਆਫ ਪੁਲਿਸ ‘ਚ ਤਾਇਨਾਤ ਸੀ। ਉਹ ਫਿਲਹਾਲ ਪਾਨੀਪਤ ਦੇ ਸਾਬਕਾ ਕੌਂਸਲਰ ਹਰੀਸ਼ ਦੀ ਮੌਤ ਦੇ ਵਿਵਾਦਾਂ ‘ਚ ਘਿਰੀ ਹੋਈ ਹੈ। ਉਨ੍ਹਾਂ ਦੇ ਚੰਡੀਗੜ੍ਹ ‘ਚ SSP ਦਾ ਅਹੁਦਾ ਸੰਭਾਲ ਦੀ ਰਾਹ ‘ਚ ਇਹ ਵਿਵਾਦ ਰੁਕਾਵਟ ਬਣ ਗਿਆ ਸੀ ਪਰ ਮੰਗਲਵਾਰ ਸਵੇਰੇ ਉਨ੍ਹਾਂ ਨੇ ਸੈਕਟਰ-9 ਸਥਿਤ ਚੰਡੀਗੜ੍ਹ ਮੁੱਖ ਦਫਤਰ ‘ਚ ਆਪਣਾ ਚਾਰਜ ਸੰਭਾਲ ਲਿਆ ਹੈ।
ਅਹੁਦਾ ਸੰਭਾਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। 2006 ਬੈਚ ਦੇ ਆਈ. ਪੀ. ਐੱਸ. ਸ਼ਸ਼ਾਂਕ ਆਨੰਦ ਨੂੰ 29 ਜੁਲਾਈ ਨੂੰ 3 ਸਾਲਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਰਿਲੀਵ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ‘ਚ ਟ੍ਰੈਫਿਕ SSP ਦਾ ਚਾਰਜ ਹੈੱਡਕੁਆਰਟਰ ਤੇ ਕ੍ਰਾਈਮ ਬ੍ਰਾਂਚ ਆਈ. ਪੀ. ਐੱਸ. ਮਨੋਜ ਕੁਮਾਰ ਮੀਣਾ ਨੂੰ ਦਿੱਤਾ ਗਿਆ ਹੈ।
ਚੰਡੀਗੜ੍ਹ ‘ਚ ਟ੍ਰੈਫਿਕ ਐੱਸ. ਐੱਸ.ਪੀ. ਦਾ ਅਹੁਦਾ ਹਰਿਆਣਾ ਕੈਡਰ ਦੇ ਅਧਿਕਾਰੀ ਲਈ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸ ਲਈ ਬੀਤੇ ਦਿਨੀਂ ਹਰਿਆਣਾ ਸਰਕਾਰ ਵੱਲੋਂ ਤਿੰਨ ਨਾਂ ਭੇਜੇ ਗਏ ਸਨ। ਇਨ੍ਹਾਂ ‘ਚ 2010 ਬੈਚ ਦੇ IPS ਸੁਰਿੰਦਰ ਪਾਲ ਸਿੰਘ, 2010 ਬੈਚ ਦੇ ਆਈ. ਪੀ. ਐੱਸ.ਵੀਰੇਂਦਰ ਸਿੰਘ ਤੇ ਮਨੀਸ਼ਾ ਚੌਧਰੀ ਦਾ ਨਾਂ ਸ਼ਾਮਲ ਸੀ। ਇਨ੍ਹਾਂ ਤਿੰਨਾਂ ਅਫਸਰਾਂ ‘ਚੋਂ ਮਨੀਸ਼ਾ ਚੌਧਰੀ ਦਾ ਨਾਂ ਫਾਈਨਲ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜਿਆ। 2011 ਬੈਚ ਦੀ ਆਈ. ਪੀ. ਐੱਸ. ਮਨੀਸ਼ਾ ਚੌਧਰੀ ਮੌਜੂਦਾ ਸਮੇਂ ‘ਚ ਪਾਨੀਪਤ ‘ਚ ਸੁਪਰੀਡੈਂਟ ਆਫ ਪੁਲਿਸ ਦੇ ਅਹੁਦੇ ‘ਤੇ ਤਾਇਨਾਤ ਸੀ। ਮਨੀਸ਼ਾ ਚੌਧਰੀ ਹਿਸਾਰ ਸਮੇਤ ਕਈ ਜਿਲ੍ਹਿਆਂ ‘ਚ ਐੱਸ. ਪੀ. ਰਹਿ ਚੁੱਕੀ ਹੈ। ਉਹ ਕ੍ਰਾਈਮ ਅਗੇਂਸਟ ਵੂਮੈਨ ਸੈਲ ਪੰਚਕੂਲਾ ਦੀ ਐੱਸ. ਪੀ ਵੀ ਰਹਿ ਚੁੱਕੀ ਹੈ।