P. U. PUTA : ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ (ਪੁਟਾ) ਚੋਣਾਂ ਲਈ ਨਵੀਂ ਤਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਂਪਸ ‘ਚ ਹੁਣ ਪੁਟਾ ਚੋਣਾਂ 8 ਤੇ 9 ਅਕਤੂਬਰ ਨੂੰ ਹੋਣਗੀਆਂ। ਇਸ ਲਈ ਪੁਟਾ ਚੋਣ ਰਿਟਰਨਿੰਗ ਅਫਸਰ ਪ੍ਰੋ. ਵਿਜੇ ਨਾਗਪਾਲ ਨੇ ਜਨਤਕ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਇਸ ਲਈ ਪੁਟਾ ਚੋਣ ਰਿਟਰਨਿੰਗ ਅਫਸਰ ਪ੍ਰੋ. ਵਿਜੇ ਨਾਗਪਾਲ ਨੇ ਜਨਤਕ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਚੋਣ ਆਯੋਜਨ ਲਈ ਜੋ ਤਿਆਰੀਆਂ ਪਹਿਲਾਂ ਸਨ, ਉਨ੍ਹਾਂ ਤਿਆਰੀਆਂ ਨੂੰ ਨਵਾਂ ਰੂਪ ਦੇਣਾ ਹੋਵੇਗਾ। ਯੂ. ਟੀ. ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਸੋਮਵਾਰ ਨੂੰ ਰਿਟਰਨਿੰਗ ਅਫਸਰ ਨੂੰ ਚਿੱਠੀ ਲਿਖ ਕੇ ਪੁਟਾ ਚੋਣ ਦੀ ਨਵੀਂ ਤਰੀਖ ਦਾ ਬਿਓਰਾ ਮੰਗਿਆ ਸੀ, ਜਿਸ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਮੰਗਲਵਾਰ ਨੂੰ ਚੋਣ ਦੀ ਨਵੀਂ ਤਰੀਖ ਨਾਲ ਡੀ. ਸੀ. ਨੂੰ ਪੱਤਰ ਲਿਖਿਆ।
ਦੱਸਣਯੋਗ ਹੈ ਕਿ ਪਹਿਲਾਂ ਪੁਟਾ ਚੋਣਾਂ 25 ਤੇ 26 ਸਤੰਬਰ ਨੂੰ ਹੋਣੀਆਂ ਸਨ ਪਰ ਡੀ. ਸੀ. ਦੀ ਆਗਿਆ ਨਾ ਮਿਲਣ ਕਾਰਨ ਇਸ ਨੂੰ ਚੋਣਾਂ ਤੋਂ ਸਿਰਫ ਇੱਕ ਦਿਨ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ। ਚੋਣਾਂ ਮੁਲਤਵੀ ਹੋਣ ਤੋਂ ਬਾਅਦ ਤੋਂ ਹੀ 24 ਸਤੰਬਰ ਤੋਂ ਪੁਟਾ ਚੋਣਾਂ ‘ਚ ਖੜ੍ਹੇ ਦੋਵੇਂ ਧਿਰਾਂ ਨੇ ਇੱਕ-ਦੂਜੇ ‘ਤੇ ਦੋਸ਼ ਲਗਾਉਣੇ ਸ਼ਰੂ ਕਰ ਦਿੱਤੇ ਸਨ। ਚੋਣ ‘ਚ ਕੋਰੋਨਾ ਪੀੜਤ ਮਰੀਜ਼ਾਂ ਦੇ ਵੋਟ ਪਾਉਣ ‘ਤੇ ਰਿਟਰਨਿੰਗ ਅਫਸਰ ਨੇ ਰੋਕ ਲਗਾਈ ਹੈ। ਇਸ ਸਮੇਂ ਕੋਰੋਨਾ ਪੀੜਤ ਟੀਚਰਸ ਦਾ ਅੰਕੜਾ ਸਿਰਫ ਯੂ. ਟੀ. ਸਿਹਤ ਵਿਭਾਗ ਕੋਲ ਹੈ। ਉਥੇ ਪੀ. ਯੂ. ਸੀ. ਐੱਮ. ਓ. ਕੋਲ ਸਿਰਫ ਉਨ੍ਹਾਂ ਕੇਸਾਂ ਦੀ ਜਾਣਕਾਰੀ ਹੈ ਜੋ ਉਨ੍ਹਾਂ ਕੋਲ ਲਿਆਂਦੇ ਗਏ ਹਨ। ਇਸ ਗੱਲ ਨੂੰ ਲੈ ਕੇ ਵੀ ਕੰਮ ਰੁਕਿਆ ਪਿਆ ਸੀ ਕਿਉਂਕਿ ਕਿਸੇ ਨੂੰ ਪਤਾ ਨਹੀਂ ਚੱਲ ਸਕਿਆ ਕਿ ਉਹ 22 ਟੀਚਰ ਕਿਹੜੇ ਹਨ ਜਿਹੜੇ ਕੋਰੋਨਾ ਪੀੜਤ ਹਨ।
ਵੋਟਿੰਗ ਸਮੇਂ ਘੱਟ ਤੋਂ ਘੱਟ 6 ਫੁੱਟ ਦੀ ਦੂਰੀ 100 ਤੋਂ ਵੱਧ ਵਿਅਕਤੀ ਪੋਲਿੰਗ ਬੂਥ ‘ਤੇ ਨਹੀਂ ਆਉਣਗੇ, ਐਂਟਰੀ ਗੇਟ ਤੋਂ ਵੋਟਰ ਅੰਦਰ ਆਉਣਗੇ ਤੇ ਐਗਜ਼ਿਟ ਗੇਟ ਤੋਂ ਬਾਹਰ ਨਿਕਲਣਗੇ। ਪੋਲਿੰਗ ਬੂਥ ‘ਤੇ ਥਰਮਲ ਸਕੈਨਿੰਗ ਅਤੇ ਹਰ ਐਂਟਰੀ ਐਗਜ਼ਿਟ ਪੁਆਇੰਟ ‘ਤੇ ਹੈਂਡਵਾਸ ਤੇ ਸੈਨੇਟਾਈਜਰ ਦਾ ਪ੍ਰਬੰਧ ਕੀਤਾ ਜਾਵੇਗਾ। ਵੋਟਰ ਨੂੰ ਆਪਣੇ ਨਾਲ ਪੈਨ ਕਾਰਡ ਲਿਆਉਣਾ ਜ਼ਰੂਰੀ ਹੋਵੇਗਾ। ਡੀ. ਸੀ. ਵੱਲੋਂ ਜਾਰੀ ਪੱਤਰ ‘ਚ ਚੋਣ ਦੀ ਨਵੀਂ ਤਰੀਕ ਮੰਗੀ ਗਈ ਸੀ। ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।