Punjab Forest Department : ਰਾਮਸਰ ਪ੍ਰਾਜੈਕਟ ‘ਚ ਉੱਤਰ ਪ੍ਰਦੇਸ਼ ਨੂੰ ਹਰਾਉਣ ਲਈ ਪੰਜਾਬ ਤਿਆਰੀ ਕਰ ਰਿਹਾ ਹੈ। ਭਾਰਤ ਦੇ ਕੁੱਲ 37 ਰਾਮਸਰ ਥਾਵਾਂ (ਵੈਟਲੈਂਡ) ‘ਚ ਅਜੇ ਪੰਜਾਬ ਯੂ. ਪੀ. ਤੋਂ ਸਿਰਫ ਇੱਕ ਵੈਟਲੈਂਡ ਸਾਈਟ ਤੋਂ ਪੱਛੜਿਆ ਹੋਇਆ ਹੈ। 2020 ‘ਚ ਤਿੰਨ ਹੋਰ ਵੈਟਲੈਂਡ ਸਾਈਟ ਸ਼ਾਮਲ ਹੋਣ ਤੋਂ ਬਾਅਦ ਪੰਜਾਬ ‘ਚ ਇਨ੍ਹਾਂ ਦੀ ਗਿਣਤੀ 6 ਹੋ ਗਈ ਹੈ ਜਿਸ ਨਾਲ ਉਹ ਹੁਣ ਦੇਸ਼ ‘ਚ ਦੂਜੇ ਥਾਂ ‘ਤੇ ਆ ਗਿਆ ਹੈ। ਦੇਸ਼ ‘ਚ ਪਹਿਲਾ ਸਥਾਨ ਹਾਸਲ ਕਰਨ ਲਈ ਵਣ ਵਿਭਾਗ ਨੇ ਸੂਬੇ ‘ਚ ਹੋਰ ਵੇਟਲੈਂਡ ਸਾਈਟ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਿਸ਼ਵ ਪੱਧਰ ‘ਤੇ ਭੂਮੀ ਦੀ ਸੁਰੱਖਿਆ ਲਈ ਰਾਮਸਰ ਪ੍ਰਾਜੈਕਟ ਚਲਾਇਆ ਗਿਆ ਹੈ। ਇਸ ਪ੍ਰਾਜੈਕਟ ਤਹਿਤ ਪੂਰੇ ਦੇਸ਼ ‘ਚ 2019 ‘ਚ ਪਹਿਲਾਂ 26 ਰਾਮਸਰ ਖੇਤਰ ਸਨ। 2019 ‘ਚ ਸੁੰਦਰ ਵਨ ਡੈਲਟਾ (ਪੱਛਮੀ ਬੰਗਾਲ) ਨੂੰ ਸ਼ਾਮਲ ਕਰ ਲੈਣ ਨਾਲ ਇਸ ਦੀ ਗਿਣਤੀ 17 ਹੋ ਗਈ ਸੀ। ਇਸ ਸਾਲ 10 ਹੋਰ ਖੇਤਰਾਂ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਭਾਰਤ ‘ਚ ਰਾਮਸਰ ਖੇਤਰ ਦੀ ਗਿਣਤੀ ਵੱਧ ਕੇ 37 ਹੋ ਗਈ ਹੈ ਜਿਸ ‘ਚ ਪੰਜਾਬ ਦੀਆਂ ਤਿੰਨ ਸਾਈਟਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੇਸ਼ ‘ਚ ਦੂਜੇ ਸਥਾਨ ‘ਤੇ ਹੋ ਗਿਆ ਹੈ। ਸੂਬੇ ਦੇ ਵਣ ਵਿਭਾਗ ਨੇ ਨੰਬਰ ਇੱਕ ਦਾ ਸਥਾਨ ਹਾਸਲ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਹੋ ਸਕਦਾ ਹੈ ਕਿ 2010 ਪੰਜਾਬ-ਉੱਤਰ ਪ੍ਰਦੇਸ਼ ਤੋਂ ਅੱਗੇ ਨਿਕਲ ਕੇ ਪਹਿਲੇ ਸਥਾਨ ‘ਤੇ ਕਾਬਜ਼ ਹੋ ਜਾਵੇਗਾ।
ਰਾਮਸਰ ਪ੍ਰਾਜੈਕਟ ‘ਚ ਪੰਜਾਬ ਦੇ ਤਿੰਨ ਨਵੇਂ ਵੇਟਲੈਂਡ ਸ਼ਾਮਲ ਹੋਏ ਹਨ ਜਿਸ ਕਾਰਨ ਉੱਤਰ ਪ੍ਰਦੇਸ਼ ਦੇ ਬਾਅਦ ਦੇਸ਼ ‘ਚ ਪੰਜਾਬ ਦੇ ਸਭ ਤੋਂ ਵੱਧ ਵੇਟਲੈਂਡ ਹੋ ਗਏ ਹਨ। 2020 ‘ਚ ਪੰਜਾਬ ਦੇ ਕੇਸ਼ੋਪੁਰ ਮਿਆਨੀ ਕਮਿਊਨਿਟੀ ਰਿਜ਼ਰਵ, ਵਿਆਸ ਸੁਰੱਖਿਆ ਰਿਜ਼ਰਵ ਤੇ ਨੰਗਲ ਵਣਜੀਵ ਨੂੰ ਸ਼ਾਮਲ ਕੀਤਾ ਗਿਆ ਹੈ। ਵੇਟਲੈਂਡ ਅਜਿਹਾ ਹਿੱਸਾ ਹੁੰਦਾ ਹੈ ਜਿਥੋਂ ਦਾ ਵੱਡਾ ਹਿੱਸਾ ਸਥਾਈ ਰੂਪ ਨਾਲ ਜਾਂ ਹਰੇਕ ਸਾਲ ਕਿਸੇ ਵੀ ਮੌਸਮ ‘ਚ ਪਾਣੀ ਨਾਲ ਡੁੱਬਿਆ ਹੋਵੇ। ਅਜਿਹੇ ਖੇਤਰਾਂ ‘ਚ ਪਾਣੀ ਵਾਲੇ ਪੌਦਿਆਂ ਦੀ ਮਾਤਰਾ ਵੀ ਵੱਧ ਰਹਿੰਦੀ ਹੈ।