Punjab Police SP : ਪੰਜਾਬ ਪੁਲਿਸ ਦੇ ਐੱਸ. ਪੀ. ਬਲਵਿੰਦਰ ਸਿੰਘ ‘ਤੇ ਮਹਿਲਾ ਅਤੇ ਉਸ ਦੇ ਸਹੁਰੇ ਨੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਐੱਸ. ਪੀ. ਉਨ੍ਹਾਂ ਦੇ ਪਰਿਵਾਰ ਦੀ ਜਾਨ ਦੇ ਪਿੱਛੇ ਹੱਥ ਧੋ ਕੇ ਪਿਆ ਹੈ। ਉਸ ਦੇ ਕਮਾਂਡੋ ਰੋਜ਼ਾਨਾ ਉਸ ਦੇ ਘਰ ਦੇ ਅੱਗੇ ਚੱਕਰ ਕੱਟਦੇ ਰਹਿੰਦੇ ਹਨ। ਐੱਸ. ਪੀ. ਦੇ ਵਿਸ਼ਵਾਸਪਾਤਰ ਸਲੀਮ ਖਾਨ ਨੂੰ ਫੋਨ ਕਰਕੇ ਧਮਕਾਉਂਦੇ ਹਨ ਅਤੇ ਖੁਦ ਐੱਸ. ਪੀ. ਉਨ੍ਹਾਂ ਨੂੰ ਫਾਰਮ ਹਾਊਸ ‘ਤੇ ਬੁਲਾ ਕੇ ਸ਼ਹਿਰ ਛੱਡ ਕੇ ਜਾਣ ਲਈ ਕਹਿੰਦੇ ਹਨ।
ਔਰਤ ਨੇ ਦੱਸਿਆ ਕਿ ਉਸ ਦੇ ਅਤੇ ਉਸ ਦੇ ਪਤੀ ਨੂੰ ਕਈ ਵਾਰ ਬੁਲਾ ਕੇ ਪ੍ਰੇਸ਼ਾਨ ਕੀਤਾ ਗਿਆ ਅਤੇ ਉਸ ਨੂੰ ਮਾਰਿਆ ਵੀ ਗਿਆ। ਗਲਤ ਕੇਸਾਂ ‘ਚ ਫਸਾ ਕੇ ਉਸ ਦੇ ਪਤੀ ਫਿਰੋਜ਼ ਖਾਨ ਨੂੰ ਜੇਲ੍ਹ ਭੇਜਿਆ ਗਿਆ ਹੈ। ਸੋਮਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ‘ਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ‘ਚ ਪ੍ਰਿਯੰਕਾ ਨੇ ਐੱਸ. ਪੀ. ਬਲਵਿੰਦਰ ਸਿੰਘ ਤੇ ਉਸ ਦੇ ਪਿਤਾ ਤੋਂ ਆਪਣੀ, ਆਪਣੇ ਪਤੀ ਤੇ ਪਰਿਵਾਰ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਹੈ। ਇਸ ਮੌਕੇ ਔਰਤ ਦਾ ਦੇਵਰ ਵੀ ਮੌਜੂਦ ਸੀ। ਪਰਿਵਾਰ ਜ਼ੀਰਕਪੁਰ ‘ਚ ਰਹਿੰਦਾ ਹੈ। ਪੀੜਤ ਪ੍ਰਿਯੰਕਾ ਨੇ ਦੱਸਿਆ ਕਿ ਉਸ ਦਾ ਪਤੀ ਐੱਸ. ਪੀ. ਦੇ ਪਿਤਾ ਨਾਲ ਪ੍ਰਾਪਰਟੀ ਦਾ ਕੰਮ ਕਰਦਾ ਸੀ। ਲੰਬੇ ਸਮੇਂ ਤੱਕ ਐੱਸ. ਪੀ. ਦੇ ਪਿਤਾ ਨਾਲ ਕੰਮ ਕਰਨ ਤੋਂ ਬਾਅਦ ਜਦੋਂ ਉਸ ਨੇ ਖੁਦ ਦਾ ਪ੍ਰਾਪਰਟੀ ਦਾ ਕੰਮ ਸ਼ੁਰੂ ਕੀਤਾ ਤਾਂ ਇਹ ਗੱਲ ਐੱਸ. ਪੀ. ਦੇ ਪਿਤਾ ਨੂੰ ਚੰਗੀ ਨਹੀਂ ਲੱਗੀ। ਉਨ੍ਹਾਂ ‘ਤੇ ਝੂਠੇ ਕੇਸ ਦਰਜ ਕਰਵਾ ਦਿੱਤੇ ਗਏ। ਐੱਸ. ਪੀ. ਦਾ ਪਿਤਾ ਉਨ੍ਹਾਂ ਦੀ ਪ੍ਰਾਪਰਟੀ ਹਥਿਆਉਣਾ ਚਾਹੁੰਦਾ ਹੈ ਜਿਸ ਕਾਰਨ ਪ੍ਰਿਯੰਕਾ ਦੇ ਪਤੀ ਫਿਰੋਜ਼ ਖਿਲਾਫ ਸੈਕਟਰ-17 ਚੰਡੀਗੜ੍ਹ ਪੁਲਿਸ ਥਾਣੇ ‘ਚ ਆਰਮਸ ਐਕਟ ਦੀ ਧਾਰਾ 25, 54, 59 ਤਹਿਤ FIR ਦਰਜ ਕੀਤੀ ਗਈ।
ਇਸ ਤੋਂ ਬਾਅਦ ਨਵਾਂ ਗਾਓਂ ‘ਚ ਵੀ ਪਿਛਲੇ ਇੱਕ ਮਹੀਨੇ ਤੋਂ ਅਜਿਹਾ ਹੀ ਝੂਠਾ ਕੇਸ ਆਈ. ਪੀ. ਸੀ. ਦੀ ਧਾਰਾ 420, 465, 468, 471, 115, 506, 120 ਬੀ ਤਹਿਤ ਦਰਜ ਕਰਵਾਇਆ ਗਿਆ ਹੈ। ਪ੍ਰਿਯੰਕਾ ਤੇ ਸਲੀਮ ਲਗਾਤਾਰ ਪੰਜਾਬ ਦੇ ਡੀ. ਜੀ. ਪੀ. ਤੇ ਹੋਰ ਅਫਸਰਾਂ ਨੂੰ ਈ-ਮੇਲ ਤੋਂ ਸ਼ਿਕਾਇਤਾਂ ਦਰਜ ਕਰਾ ਰਹੇ ਹਨ ਤੇ ਕਈ ਵਾਰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸਾਫ ਨਹੀਂ ਮਿਲਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਵੀ ਗੁਹਾਰ ਲਗਾਈ। ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ‘ਤੇ 4 ਮਹੀਨਿਆਂ ‘ਚ ਕਾਰਵਾਈ ਦੇ ਨਿਰਦੇਸ਼ ਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਵੀ ਹੁਕਮ ਦਿੱਤੇ ਹਨ। ਦੂਜੇ ਪਾਸੇ ਐੱਸ. ਪੀ. ਦੀ ਪਤਨੀ ਰੇਵਾ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਤੇ ਪਤੀ ਦੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੈਂ ਵੀ ਕੋਰਟ ਜਾਵਾਂਗੀ।