Rotary Club sent : ਚੰਡੀਗੜ੍ਹ : ਦੀਵਾਲੀ ਨੂੰ ਸਿਰਫ 3 ਦਿਨ ਹੀ ਬਚੇ ਹਨ। ਦੀਵਾਲੀ ਦਾ ਤਿਓਹਾਰ ਪੂਰੇ ਭਾਰਤ ‘ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇਕ-ਦੂਜੇ ਨੂੰ ਮਠਿਆਈਆਂ ਤੇ ਤੋਹਫੇ ਦਿੰਦੇ ਹਨ ਤੇ ਰਾਤ ਨੂੰ ਪਟਾਕੇ ਚਲਾਉਂਦੇ ਹਨ। ਹੁਣ ਜਦੋਂ ਕਿ ਹਰ ਕੋਈ ਦੀਵਾਲੀ ਦਾ ਤਿਓਹਾਰ ਮਨਾਉਣ ਦੀ ਖੁਸ਼ੀ ਮਨਾ ਰਿਹਾ ਹੈ ਉਥੇ ਸਰਹੱਦ ‘ਤੇ ਜਵਾਨ ਸਾਡੀ ਰੱਖਿਆ ਲਈ ਤਾਇਨਾਤ ਹਨ। ਉਨ੍ਹਾਂ ਲਈ ਦੀਵਾਲੀ ਮੌਕੇ ਰੋਟਲੀ ਕਲੱਬ ਵੱਲੋਂ 4 ਟਨ ਮਠਿਆਈ ਭੇਜੀ ਗਈ ਹੈ। ਮੰਗਲਵਾਰ ਨੂੰ ਫੌਜ ਦੇ 3 ਟਰੱਕਾਂ ਨੂੰ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਲ ਨੇ ਪੰਜਾਬ ਰਾਜ ਭਵਨ ਕੋਲ ਝੰਡੀ ਦਿਖਾ ਕੇ ਰਵਾਨਾ ਕੀਤਾ।
ਮਠਿਆਈ ਨੂੰ ਹਵਾਈ ਫੌਜ ਦੇ ਜਹਾਜ਼ ਨਾਲ ਬਾਰਡਰ ‘ਤੇ ਲਿਜਾਇਆ ਜਾਵੇਗਾ ਤੇ ਉਸ ਤੋਂ ਬਾਅਦ ਹੈਲੀਕਾਪਟਰ ਨਾਲ ਸਿਯਾਚਿਨ, ਲੇਹ, ਲੱਦਾਖ ਸਮੇਤ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਤਾਇਨਾਤ ਜਵਾਨਾਂ ‘ਚ ਇਹ ਮਠਿਆਈ ਵੰਡੀ ਜਾਵੇਗੀ। ਇਸ ਮੌਕੇ ਗਵਰਨਰ ਬਦਨੌਰ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਆਪਣੇ ਜਵਾਨਾਂ ਦੇ ਬਲਿਦਾਨ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਰੋਟਰੀ ਕਲੱਬ ਦੇ ਮੈਂਬਰਾਂ ਦੇ ਇਸ ਕੰਮ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਹ ਹਰ ਸਮੇਂ ਸਮਾਜ ਸੇਵਾ ‘ਚ ਅੱਗੇ ਰਹਿੰਦੇ ਹਨ।