Special passes will be issued : ਚੰਡੀਗੜ੍ਹ : ਅਨਲੌਕ-ਟੂ ਤੋਂ ਬਾਅਦ ਤੋਂ ਯੂਟੀ ਸਪੋਰਟਸ ਡਿਪਾਰਟਮੈਂਟ ਨੇ ਬੌਲ ਗੇਮਸ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਕ੍ਰਿਕੇਟ ਸਟੇਡੀਅਮ-16 ਵਿਚ ਅਜੇ ਖੇਡ ਸ਼ੁਰੂ ਨਹੀਂ ਹੋਈ ਹੈ। ਅਸਲ ਵਿਚ ਕ੍ਰਿਕਟ ਸਟੇਡੀਅਮ ਵਿਚ ਸਪੋਰਟਸ ਡਿਪਾਰਟਮੈਂਟ ਵੱਲੋਂ ਕ੍ਰਿਕਟ ਅਕੈਡਮੀ ਚਲਾਈ ਜਾ ਰਹੀ ਹੈ, ਜਿਸ ਵਿਚ ਤਿੰਨ ਸੌ ਦੇ ਲਗਭਗ ਕ੍ਰਿਕਟਰਸ ਪ੍ਰੈਕਟਿਸ ਕਰਦੇ ਹਨ। ਅਜਿਹੇ ਵਿਚ ਸਪੋਰਟਸ ਡਿਪਾਰਟਮੈਂਟ ਨੇ ਇਨ੍ਹਾਂ ਖਿਡਾਰੀਆਂ ਦੇ ਤਿੰਨ ਸ਼ਿਫਟ ਵਿਚ ਪ੍ਰੈਕਟਿਸ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਸ਼ਿਫਟ ਉਮਰ ਵਰਗਾਂ ਅਤੇ ਖਿਡਾਰੀਆਂ ਦੇ ਹਿਸਾਬ ਨਾਲ ਬਣਾਈ ਜਾਏਗੀ। ਇਸ ਦੇ ਲਈ ਖਿਡਾਰੀਆਂ ਨੂੰ ਖਾਸ ਤੌਰ ’ਤੇ ਪਾਸ ਜਾਰੀ ਕੀਤੇ ਜਾਣਗੇ। ਬਿਨਾਂ ਪਾਸ ਵਾਲੇ ਖਇਡਾਰੀਆਂ ਨੂੰ ਸਟੇਡੀਅਮ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ।
ਯੂਟੀਸੀਏ ਪ੍ਰੈਜ਼ੀਡੈਂਟ ਸੰਜੇ ਟੰਡਨ ਨੇ ਦੱਸਿਆ ਕਿ ਯੂਟੀਸੀਏ ਟੀਮਾਂ ਵੀ ਅਗਲੇ ਸੈਸ਼ਨ ਲਈ ਛੇਤੀ ਆਪਣੀ ਤਿਆਰੀ ਸ਼ੁਰੂ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬੀਸੀਸੀਆਈ ਨੇ ਯੂਟੀ ਕ੍ਰਿਕਟ ਬੀਸੀਸੀਆਈ ਨੇ ਯੂਟੀ ਕ੍ਰਿਕਟ ਐਸੋਸੀਏਸ਼ ਦੇ ਕੋਚ ਅਤੇ ਟੈਕਨੀਕਲ ਸਟਾਫ ਦੇ ਨਾਲ ਖਾਸ ਤੌਰ ’ਤੇ ਆਨਲਾਈਨ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਿਦਾਇਤਾਂ ਦਿੱਤੀਆਂ ਕਿ ਉਹ ਕਿਵੇਂ ਖਇਡਾਰੀਆਂ ਨੂੰ ਪ੍ਰੈਕਟਿਸ ਕਰਵਾਉਣ। ਟੰਡਨ ਨੇ ਕਿਹਾ ਕਿ ਸਾਡੇ ਖਿਡਾਰੀ ਆਪਣੇ ਪੱਧਰ ’ਤੇ ਪ੍ਰੈਕਟਿਸ ਕਰਵਾਉਣ। ਟੰਡਨ ਨੇ ਕਿਹਾ ਕਿ ਸਾਡੇ ਖਿਡਾਰੀ ਆਪਣੇ ਪੱਧਰ ’ਤੇ ਪਹਿਲਾਂ ਤੋਂ ਹੀ ਪ੍ਰੈਕਟਿਸ ਕਰ ਰਹੇ ਹਨ, ਅਜਿਹੇ ਵਿਚ ਅਸੀਂ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣਾ ਚਾਹੁੰਦੇ ਹਾਂ ਤਾਂਜੋ ਖਿਡਾਰੀਆਂ ਨੂੰ ਇਨਫੈਕਸ਼ਨ ਦਾ ਖਤਰਾ ਨਾ ਦੇ ਬਰਾਬਰ ਹੋਵੇ।
ਯੂਟੀ ਸਪੋਰਟਸ ਡਿਪਾਰਟਮੈਂਟ ਨੇ ਕ੍ਰਿਕੇਟ ਸਟੇਡੀਅਮ-16 ’ਚ ਖਿਡਾਰੀਆਂ ਲਈ ਜਿਮ ਸਹੂਲਤ ਨੂੰ ਫਿਲਹਾਲ ਬੰਦ ਰਖਣ ਦਾ ਫੈਸਲਾ ਲਿਆ ਹੈ। ਸਪੋਰਟਸ ਡਾਇਰੈਕਟਰ ਤੇਜਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਫੈਸਲਾ ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖਿਡਾਰੀਆਂ ਨੂੰ ਥਰਮਲ ਸਕ੍ਰੀਨਿੰਗ ਤੋਂ ਬਾਅਦ ਸਟੇਡੀਅਮ ਵਿਚ ਐਂਟਰੀ ਦਿੱਤੀ ਜਾਵੇਗੀ, ਸਾਰੇ ਖਿਡਾਰੀਆਂ ਦਾ ਮਾਸਕ ਪਹਿਨਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪ੍ਰੈਕਟਿਸ ਦੌਰਾਨ ਵੀ ਫਿਜ਼ੀਕਲ ਡਿਸਟੈਂਸਿੰਗ ਨਾਲ ਹੀ ਖਿਡਾਰੀਆਂ ਨੂੰ ਪ੍ਰੈਕਟਿਸ ਕਰਵਾਈ ਜਾਵੇਗੀ।