Students will learn : ਚੰਡੀਗੜ੍ਹ : ਯੂਨੀਵਰਸਿਟੀ ਇੰਸਟੀਚਿਊਟ ਆਫ ਅਪਲਾਈਡ ਮੈਨੇਜਮੈਂਟ ਸਾਇੰਸ (UIAMS) ਵਿਭਾਗ ਦੇ ਪਲੇਸਮੈਂਟ ਸੈੱਲ ਨੇ ਮੈਂਟਰਸ਼ਿਪ ਪ੍ਰੋਗਰਾਮ ਸੀਰੇਰੋਨੇ 1.0 ਸ਼ੁਰੂ ਕੀਤਾ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਧਿਆਨ ‘ਚ ਰੱਖਦੇ ਹੋਏ ਲਾਂਚ ਕੀਤਾ ਗਿਆ। ਇਹ ਇੱਕ ਆਨਲਾਈਨ ਮੋਡ ਹੋਵੇਗਾ ਜਿਸ ‘ਚ ਵਿਭਾਗ ਦੇ ਵਿਦਿਆਰਥੀ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਗੇ। ਇਸ ਮੌਕੇ ‘ਤੇ UIAMS ਵਿਭਾਗ ਦੇ ਨਿਦੇਸ਼ਕ ਪ੍ਰੋ. ਉਪਾਸਨਾ ਜੋਸ਼ੀ ਤੇ ਪਲੇਸਮੈਂਟ ਅਧਿਕਾਰੀ ਡਾ. ਅਮਨਦੀਪ ਸਿੰਘ ਹਾਜ਼ਰ ਸਨ।
ਸੀਸੇਰੋਨੇ 1.0 ਇੱਕ ਮੈਂਟਰਸ਼ਿਪ ਪ੍ਰੋਗਰਾਮ ਹੈ ਜਿਸ ਨੂੰ ਵਿਦਿਆਰਥੀ ਜੀਵਨ ਤੇ ਕਾਰਪੋਰੇਟ ਜਗਤ ਵਿਚ ਦੂਰੀ ਨੂੰ ਘੱਟ ਕਰਨ ਲਈ ਬਣਾਇਆ ਗਿਆ ਹੈ। ਪ੍ਰੋਗਰਾਮ ਦਾ ਉਦੇਸ਼ ਵਿਦਿਾਰਥੀਆਂ ਦੇ ਮਨ ‘ਚ ਬੈਠੇ ਡਰ ਨੂੰ ਦੂਰ ਕਰਨਾ ਹੈ। ਉਸ ਦੇ ਨਾਲ ਹੀ ਪ੍ਰੋਗਰਾਮ ਜ਼ਰੀਏ ਵਿਦਿਆਰਥੀਆਂ ਨੂੰ ਕਾਰਪੋਰੇਟ ਜਗਤ ਦਾ ਤਜਰਬਾ ਵੀ ਮਿਲੇਗਾ। ਵਿਭਾਗ ਦੇ ਵਿਦਿਆਰਥੀ ਰਾਸ਼ੀ ਵਤਸ ਵੱਲੋਂ ਇਸ ਮੈਂਟਰਸ਼ਿਪ ਪ੍ਰੋਗਰਾਮ ਨੂੰ ਬਣਾਇਆ ਗਿਆ ਹੈ। ਪ੍ਰੋ. ਉਪਾਸਨਾ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਮੌਕੇ ਦਾ ਪੂਰਾ ਤਰ੍ਹਾਂ ਫਾਇਦਾ ਚੁੱਕਣ। 6 ਵਿਦਿਆਰਥੀਆਂ ਦੇ ਇੱਕ ਬੈਂਚ ਨਾਲ ਪਾਇਲਟ ਪ੍ਰਾਜੈਕਟ ਦੇ ਰੂਪ ‘ਚ ਸ਼ੁਰੂ ਕੀਤਾ ਗਿਆ ਹੈ। ਡਾ. ਅਮਨਦੀਪ ਸਿੰਘ ਮਾਰਵਾਹਾ ਨੇ ਦੱਸਿਆ ਕਿ ਵਿਭਾਗ ਕੋਲ ਆਊਟ ਬੈਚ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ। ਇਹ ਇੱਕ ਮਹੀਨੇ ਤੱਕ ਚੱਲਣ ਵਾਲਾ ਪ੍ਰੋਗਰਾਮ ਹੈ। ਇਸ ਤੋਂ ਬਾਅਦ ਬੈਚ ਨੂੰ ਅੱਗੇ ਵਧਾਇਆ ਜਾਵੇਗਾ।