swimming pools were : ਚੰਡੀਗੜ੍ਹ : ਅਨਲਾਕ-5 ‘ਚ ਵਾਟਰ ਸਪੋਰਟਸ ਸ਼ੁਰੂ ਕਰਨ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਯੂ. ਟੀ. ਸਪੋਰਟਸ ਡਿਪਾਰਟਮੈਂਟ ਇਸ ਸੀਜ਼ਨ ‘ਚ ਸਵੀਮਿੰਗ ਪੁਲ ਨੂੰ ਸ਼ੁਰੂ ਕਰਨ ਦੇ ਮੂਡ ‘ਚ ਨਹੀਂ ਦਿਖਾਈ ਦੇ ਰਿਹਾ। ਸਪੋਰਟਸ ਡਿਪਾਰਟਮੈਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ ਸਵੀਮਿੰਗ ਸ਼ੈਡਿੂਲ 31 ਅਕਤੂਬਰ ਤੱਕ ਰਹਿੰਦਾ ਹੈ। ਅਜਿਹੇ ‘ਚ ਸਵੀਮਿੰਗ ਪੁਲ ਦੀ ਸਾਫ-ਸਫਾਈ ਦਾ ਠੇਕਾ ਹਰ ਸਾਲ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ। ਕੋਰੋਨਾ ਮਹਾਮਾਰੀ ਦੇ ਡਰ ਨਾਲ ਸਵੀਮਿੰਗ ਸ਼ੁਰੂ ਨਹੀਂ ਹੋਈ। ਹੁਣ 15 ਦਿਨ ਲਈ ਸਵੀਮਿੰਗ ਪੁਲ ਨਹੀਂ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ ਸੁਖਨਾ ਲੇਕ ‘ਤੇ ਖਿਡਾਰੀਆਂ ਲਈ ਵਾਟਰ ਸਪੋਰਟਸ ਸ਼ੁਰੂ ਕਰ ਦਿੱਤਾ ਗਿਆ ਹੈ।
ਸਪੋਰਟਸ ਵਿਭਾਗ ਦੇ ਜਿਲ੍ਹਾ ਖੇਡ ਅਧਿਕਾਰੀ ਰਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਯੂ. ਟੀ. ਸਪੋਰਟਸ ਡਿਪਾਰਟਮੈਂਟ ਵੱਲੋਂ ਸਿਰਫ ਸੈਕਟਰ-23 ਦਾ ਆਲ ਵੈਦਰ ਸਵੀਮਿੰਗ ਪੁਲ ਓਪਨ ਹੋਵੇਗਾ। ਇਸ ਲਈ ਜਲਦ ਟੈਂਡਰ ਹੋਵੇਗਾ ਤੇ ਆਸ ਹੈ ਕਿ ਅਗਲੇ ਹਫਤੇ ਤੱਕ ਇਹ ਖਿਡਾਰੀਆਂ ਲਈ ਸ਼ੁਰੂ ਹੋ ਜਾਵੇਗਾ। ਇਹ ਸਿਰਫ ਖਿਡਾਰੀਆਂ ਲਈਹੀ ਖੁੱਲ੍ਹੇਗਾ। ਸ਼ਹਿਰ ‘ਚ ਸਵੀਮਿੰਗ ਲਈ ਬੇਹਤਰ ਇੰਫਰਾਸਟ੍ਰਕਚਰ ਹੈ। ਸ਼ਹਿਰ ਦੇ ਹਰੇਕ ਸਪੋਰਟਸ ਕੰਪਲੈਕਸ ‘ਚ ਸਵੀਮਿੰਗ ਪੁਲ ਹੈ। ਪੀ. ਯੂ. ਦਾ ਖੇਲੋ ਇੰਡੀਆ ਦਾ ਸਵੀਮਿੰਗ ਕੋਚਿੰਗ ਸੈਂਟਰ ਬਣਾਇਆ ਗਿਆ ਹੈ।
ਪੀ. ਯੂ. ਦੇ ਸਵੀਮਿੰਗ ਕੋਚ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਪੀ. ਯੂ. ਦੇ ਸਵੀਮਿੰਗ ਪੂਲ ਦੀ ਸਾਫ-ਸਫਾਈ ਕਰਵਾ ਦਿੱਤੀ ਹੈ ਅਤੇ ਉਸ ‘ਚ ਪਾਣੀ ਭਰਿਆ ਜਾ ਰਿਹਾ ਹੈ। ਅਗਲੇ ਹਫਤੇ ਸੈਂਟਰ ਸ਼ੁਰੂ ਹੋ ਜਾਵੇਗਾ। ਪੀ. ਯੂ. ਦੇ ਸਵੀਮਿੰਗ ਪੁਲ ‘ਚ ਅਜੇ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਹੀ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਕਿ ਨੈਸ਼ਨਲ ਪੱਧਰ ਦੇ ਮੁਕਾਬਲਿਆਂ ‘ਚ ਹਿੱਸਾ ਲੈਂਦੇ ਹਨ। ਇਸ ਤੋਂ ਇਲਾਵਾ ਸੈਂਟਰ ‘ਚ ਕਿਸੇ ਹੋਰ ਵਿਅਕਤੀ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।