The process of : ਪੰਜਾਬ ਯੂਨੀਵਰਸਿਟੀ ‘ਚ ਯੂ. ਜੀ. ਤੇ ਪੀ. ਜੀ. ਕੋਰਸ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਖਤਮ ਹੋ ਚੁੱਕੀ ਹੈ। 30 ਸਤੰਬਰ ਨੂੰ ਸਾਰੇ ਪੀ. ਜੀ. ਕੋਰਸ ਲਈ ਅਰਜ਼ੀਆਂ ਆ ਚੁੱਕੀਆਂ ਹਨ। ਪੀ. ਯੂ. ਦੇ ਅੰਕੜਿਆਂ ਅਨੁਸਾਰ ਇਸ ਸਾਲ ਰਿਕਾਰਡ ਵਿਦਿਆਰਥੀਆਂ ਨੇ ਪੀ. ਜੀ. ਕੋਰਸ ਲਈ ਅਪਲਾਈ ਕੀਤਾ ਹੈ। 25 ਸਤੰਬਰ ਤੱਕ ਲਗਭਗ 27 ਹਜ਼ਾਰ ਵਿਦਿਆਰਥੀ ਵੱਖ-ਵੱਖ ਕੋਰਸਾਂ ਲਈ ਅਪਲਾਈ ਕਰ ਚੁੱਕੇ ਸਨ। 30 ਸਤੰਬਰ ਤੱਕ ਇਹ ਅੰਕੜਾ 32157 ਤੱਕ ਪਹੁੰਚ ਗਿਆ ਹੈ। ਪੀ. ਯੂ. ‘ਚ ਪੀ. ਜੀ. ਕੋਰਸ ਲਈ ਹਰ ਸਾਲ ਦੂਰੋਂ-ਦੂਰੋਂ ਵਿਦੇਸੀ ਵਿਦਿਆਰਥੀ ਵੀ ਅਪਲਾਈ ਕਰਦੇ ਹਨ। ਇਸ ਸਾਲ ਵੀ ਨਜ਼ਾਰਾ ਪਿਛਲੇ ਸਾਲਾਂ ਤੋਂ ਵੱਖਰਾ ਹੈ। ਸੂਤਰਾਂ ਮੁਤਾਬਕ ਪੀ. ਯੂ. ‘ਚ ਪੀ. ਜੀ. ਕੋਰਸ ਲਈ 28,000 ਦੇ ਲਗਭਗ ਸੀਟਾਂ ਹਨ।
ਜਿਥੇ ਇੱਕ ਪਾਸੇ ਪੀ. ਯੂ. ਤੋਂ ਪੀ. ਜੀ. ਕੋਰਸ ਕਰਨ ‘ਚ ਦੇਸ਼ ਦੇ ਵਿਦਿਆਰਥੀ ਦਿਲਚਸਪੀ ਦਿਖਾ ਰਹੇ ਹਨ, ਉਥੇ ਵਿਦੇਸ਼ੀ ਵਿਦਿਆਰਥੀ ਵੀ ਪਿੱਛੇ ਨਹੀਂ ਹਨ। ਲਗਭਗ 1379 ਵਿਦਿਆਰਥੀਆਂ ਨੇ ਵੱਖ-ਵੱਖ ਪੀ. ਜੀ. ਕੋਰਸ ਲਈ ਅਪਲਾਈ ਕੀਤਾ ਹੈ। ਇਨ੍ਹਾਂ ‘ਚੋਂ ਸਭ ਤੋਂ ਵੱਧ ਅਫਗਾਨਿਸਤਾਨ ਦੇ ਅਤੇ ਫਿਰ ਈਰਾਨ ਤੇ ਸ਼੍ਰੀਲੰਕਾ ਦਾ ਨੰਬਰ ਆਉਂਦਾ ਹੈ। ਪਿਛਲੇ ਸਾਲ ਲਾਅ ਵਿਭਾਗ ‘ਚ 800 ਤੋਂ 900 ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ।
ਸਤੰਬਰ ਮਹੀਨੇ ਤਕ ਲਾਅ ਵਿਭਾਗ ‘ਚ ਤਿੰਨ ਸਾਲਾ ਕੋਰਸ ਲਈ 600 ਦੇ ਲਗਭਗ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਅਪਲਾਈ ਕਰਨ ਦੀ ਪ੍ਰਕਿਰਿਆ ਖਤਮ ਹੋਣ ਤੱਕ ਇਸ ਕੋਰਸ ਲਈ 1247 ਵਿਦਿਆਰਥੀ ਅਪਲਾਈ ਕਰ ਚੁੱਕੇ ਹਨ। ਲਾਅ ਵਿਭਾਗ ‘ਚ ਪੀ. ਜੀ. ਕੋਰਸ ਦੇ ਸਭ ਤੋਂ ਵਧ ਅਰਜ਼ੀਆਂ ਆਈਆਂ ਹਨ। ਲਾਅ ਤੇ ਪਾਲੀਟੀਕਲ ਸਾਇੰਸ ਤੋਂ ਇਲਾਵਾ ਮਨੋਵਿਗਿਆਨ ਤੋਂ MA ਕਰਨ ਲਈ 756, M.Sc., ‘ਚ 829, ਸਮਾਜ ਸ਼ਾਸਤਰ ‘ਚ ਐੱਮ. ਏ. ਕਰਨ ਲਈ 783 ਤੇ ਐੱਲ. ਐੱਲ. ਐੱਮ. ਪਹਿਲੇ ਸਾਲ ਲਈ 591 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਹਨ।