When Youth Congress : ਚੰਡੀਗੜ੍ਹ : ਪੰਜਾਬ ਯੂਥ ਕਾਂਗਰਸ ਵੱਲੋਂ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਕਾਰਨ ਹੋ ਰਹੀ ਮਹਿੰਗਾਈ ‘ਤੇ ਡੂੰਘੀ ਚਿੰਤਾ ਪ੍ਰਗਟਾਈ ਗਈ। ਇਸੇ ਮੁੱਦੇ ਨੂੰ ਲੈ ਕੇ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਆਪਣੇ ਸਾਥੀਆਂ ਨਾਲ ਆਲੂ, ਪਿਆਜ਼ ਤੇ ਟਮਾਟਰ ਦੀ ਟੋਕਰੀ ਲੈ ਕੇ ਰਾਜਭਵਨ ਪੁੱਜੇ ਜਿਥੇ ਉਨ੍ਹਾਂ ਨੇ ਕਿਹਾ ਕਿ ਉਹ ਦੀਵਾਲੀ ਗਿਫਟ ਪ੍ਰਧਾਨ ਮੰਤਰੀ ਲਈ ਲੈ ਕੇ ਆਏ ਹਨ ਅਤੇ ਰਾਜਪਾਲ ਉਨ੍ਹਾਂ ਦੇ ਦੂਤ ਹਨ ਤਾਂ ਉਨ੍ਹਾਂ ਦੇ ਜ਼ਰੀਏ ਮੋਦੀ ਤੱਕ ਪਹੁੰਚਾਉਣਾ ਚਾਹੁੰਦੇ ਹਨ ਕਿਉਂਕਿ ਜਿਸਤਰ੍ਹਾਂ ਤੋਂ ਅੱਜ ਹਾਲਾਤ ਬਣੇ ਹੋਏ ਹਨ ਉਸ ‘ਚ ਜਿੱਥੇ ਇੱਕ ਪਾਸੇ ਕਿਸਾਨ ਚੌਕ ਇਨ੍ਹਾਂ ਸਬਜ਼ੀਆਂ ਨੂੰ ਉਗਾਉਂਦਾ ਹੈ ਉਹ ਵੀ ਸੜਕਾਂ ‘ਤੇ ਪ੍ਰੇਸ਼ਾਨ ਹੈ ਤੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਉਥੇ ਦੂਜੇ ਪਾਸੇ ਇਨ੍ਹਾਂ ਦੇ ਖਰੀਦਦਾਰ ਆਮ ਲੋਕ ਵੀ ਇਸ ਮਹਿੰਗੀ ਦੀ ਮਾਰ ਕਾਰਨ ਿਨ੍ਹਾਂ ਤਿਓਹਾਰਾਂ ਵਿਚ ਸਬਜ਼ੀ ਤੱਕ ਨਹੀਂ ਖਾ ਸਕਦੇ।
ਇਸ ਕਾਰਨ ਜਿਵੇਂ ਤਿਓਹਾਰਾਂ ‘ਤੇ ਲੋਕ ਇੱਕ-ਦੂਜੇ ਲਈ ਲੋਕ ਮਹਿੰਗੇ ਡਰਾਈ ਫਰੂਟ ਤੇ ਹੋਰ ਸਾਮਾਨ ਗਿਫਟ ਲੈਕੇ ਆਉਂਦੇ ਹਨ ਤਾਂ ਅੱਜ ਦੇ ਸਮੇਂ ‘ਚ ਆਲੂ, ਪਿਆਜ਼ ਵੀ ਇੰਨੇ ਮਹਿੰਗੇ ਹੋ ਗਏ ਹਨ ਕਿ ਉਹ ਡਰਾਈ ਫਰੂਟ ਤੋਂ ਘੱਟ ਨਹੀਂ ਹਨ। ਇਸ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਆਲੂ ਪਿਆਜ਼ ਦੀ ਟੋਕਰੀ ਲੈਕੇ ਆਏ ਹਾਂ। ਅਸੀਂ ਇਸ ਨੂੰ ਚੰਗੀ ਤਰ੍ਹਾਂ ਪੈਕ ਕਰਵਾਇਆ ਹੈ ਤੇ ਰਾਜਪਾਲ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਇਸ ਗਿਫਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾ ਦੇਣ।
ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਵੱਲੋਂ ਇਨ੍ਹਾਂ ਟੋਕਰੀਆਂ ਨੂੰ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕਿਉਂਕਿ ਬਰਿੰਦਰ ਢਿੱਲੋਂ ਸਮੇਤ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਹੀ ਇਹ ਟੋਕੀਰ ਫੜਾ ਦਿੱਤੀ ਤੇ ਕਿਹਾ ਕਿ ਤੁਸੀਂ ਗਵਰਨਰ ਹੋ ਇਨ੍ਹਾਂ ਨੂੰ ਪਹੁੰਚਾ ਦੇਣਾ। ਨਾਲ ਹੀ ਉਨ੍ਹਾਂ ਨੇ ਚੇਤਾਵਨੀ ਵੀ ਦੇ ਦਿੱਤੀ ਜੇਕਰ ਕਿਸਾਨਾਂ ਦੇ ਹਿੱਤਾਂ ਲਈ ਕੇਂਦਰ ਵੱਲੋਂ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਹੋ ਸਕਦਾ ਹੈ ਕਿ ਭਵਿੱਖ ‘ਚ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇ।