10 new cases : ਕੋਰੋਨਾ ਦੇ ਕੇਸ ਸੂਬੇ ਵਿਚ ਦਿਨੋ-ਦਿਨ ਵਧ ਰਹੇ ਹਨ। ਭਾਵੇਂ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਹਰ ਸੰਭਵ ਉਪਾਅ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਿਲ੍ਹਾ ਮੋਗਾ ਤੋਂ ਅੱਜ ਕੋਰੋਨਾ ਦੇ 10 ਨਵੇਂ ਕੇਸ ਸਾਹਮਣੇ ਆਏ ਹਨ। ਮੋਗੇ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 184 ਤਕ ਹੋ ਗਈ ਹੈ। 4 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਤੇ 134 ਲੋਕ ਕੋਰੋਨਾ ਵਿਰੁੱਧ ਆਪਣੀ ਜੰਗ ਨੂੰ ਜਿੱਤ ਵੀ ਚੱਕੇ ਹਨ। ਅੱਜ ਜਿਹੜੇ ਪਾਜੀਟਿਵ ਮਾਮਲੇ ਸਾਹਮਣੇ ਆਏ ਹਨਉਨ੍ਹਾਂ ਵਿਚੋਂ 4 ਓ. ਪੀ. ਡੀ. ਵਿਭਾਗ ਨਾਲ ਸਬੰਧਤ ਹਨ, ਇਕ ਗਰਭਵਤੀ ਔਰਤ ਤੇ ਇਕ ਪੁਲਿਸ ਅਧਿਕਾਰੀ ਤੇ ਇਕ ਵਿਅਕਤੀ ਵਿਦੇਸ਼ ਤੋਂ ਆਇਆ ਹੈ।
ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 9468 ਤੋਂ ਵੀ ਵਧ ਹੋ ਗਈ ਹੈ। ਅੰਮ੍ਰਿਤਸਰ ਤੋਂ ਕੋਰੋਨਾ ਪੀੜਤਾਂ ਦੀ ਗਿਣਤੀ 1213 ਤਕ ਪੁੱਜ ਗਈ ਹੈ, ਲੁਧਿਆਣਾ ਵਿਚ 1704 ਕੇਸ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਜਿਲ੍ਹਾ ਬਠਿੰਡਾ ਤੋਂ 173, ਬਰਨਾਲਾ ਤੋਂ 79, ਮਾਨਸਾ ਤੋਂ 66, ਹੁਸ਼ਿਆਰਪੁਰ ਤੋਂ 255, ਨਵਾਂਸ਼ਹਿਰ ਤੋਂ 255, ਫਤਹਿਗੜ੍ਹ ਸਾਹਿਬ ਤੋਂ 192, ਰੋਪੜ ਤੋਂ 151, ਕਪੂਰਥਲਾ ਤੋਂ 148, ਫਿਰੋਜ਼ਪੁਰ ਤੋਂ 200 ਤੇ ਸੰਗਰੂਰ ਤੋਂ 698 ਕੇਸ ਸਾਹਮਣੇ ਆ ਚੁੱਕੇ ਹਨ। ਕੋਰੋਨਾ ਕਾਰਨ 239 ਲੋਕ ਸੂਬੇ ਵਿਚ ਆਪਣੀ ਜਾਨ ਗੁਆ ਚੁੱਕੇ ਹਨ ਤੇ 6478 ਮਰੀਜ਼ ਕੋਰੋਨਾ ਵਿਰੁੱਧ ਆਪਣੀ ਜੰਗ ਨੂੰ ਜਿੱਤ ਵੀ ਚੁੱਕੇ ਹਨ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 20497 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਜਿਨ੍ਹਾਂ ਵਿਚੋਂ 469 ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 728 ਵਿਅਕਤੀ ਦੀ ਰਿਪੋਰਟ ਆਉਣੀ ਪੈਂਡਿੰਗ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ 17 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ 17 ਮਾਮਲਿਆਂ ਵਿਚੋਂ 3 ਪੁਲਿਸ ਮੁਲਾਜ਼ਮ ਤੇ 5 ਕੈਦੀ ਸਨ।