13 new positiveਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਹੁਸ਼ਿਆਰਪੁਰ ਤੋਂ 13 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ। ਅੱਜ ਜਿਹੜੇ ਪਾਜੀਟਿਵ ਕੇਸ ਦੇਖੇ ਗਏ ਹਨ ਉਨ੍ਹਾਂ ਵਿਚੋਂ 6 ਗੜ੍ਹਸ਼ੰਕਰ ਨਾਲ ਸਬੰਧਤ ਹਨ, ਦਸਮੇਸ਼ ਨਗਰ, ਸ਼ਿਵਾਲਿਕ ਇਨਕਲੇਵ ਤੇ ਹੁਸ਼ਿਆਰਪੁਰ ਇਨਕੇਲਵ ਤੋਂ 1-1 ਮਰੀਜ਼ ਹਨ ਤੇ ਇਸੇ ਤਰ੍ਹਾਂ ਹਾਜੀਪੁਰ, ਮੁਕੇਰੀਆਂ ਤੇ ਪਾਲਦੀ ਤੋਂ ਵੀ 1-1 ਮਰੀਜ਼ ਦੀ ਪੁਸ਼ਟੀ ਹੋਈ ਹੈ।
ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵਲੋਂ ਦਿੱਤੀ ਗਈ। 646 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ। 448 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹੁਣ ਤਕ 17 ਲੋਕ ਕੋਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 96 ਹੈ। ਸਿਹਤ ਵਿਭਾਗ ਵਲੋਂ ਲਏ ਗਏ 28792 ਸੈਂਪਲਾਂ ਵਿਚੋਂ 27569 ਦੀ ਰਿਪੋਰਟ ਨੈਗੇਟਿਵ ਆਈ ਹੈ।
ਸੂਬੇ ‘ਚ 24 ਘੰਟਿਆਂ ‘ਚ 914 ਲੋਕ ਕੋਰੋਨਾ ਪੌਜ਼ੇਟਿਵ ਆਏ ਹਨ। ਇਸ ਦੇ ਨਾਲ ਪੰਜਾਬ ਵਿੱਚ ਕੋਰੋਨਾ ਕਾਰਨ 23 ਲੋਕਾਂ ਦੀ ਮੌਤ ਹੋ ਗਈ। ਲੁਧਿਆਣਾ ਵਿੱਚ ਵੱਧ ਤੋਂ ਵੱਧ 193 ਨਵੇਂ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੌਤ ਹੋਣ ਵਾਲਿਆਂ ‘ਚ ਇੱਕ ਨਵਜੰਮਾ ਬੱਚਾ ਪਟਿਆਲਾ ਦਾ ਵੀ ਸੀ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਕੋਰੋਨਾ ਕਾਰਨ ਰਿਕਾਰਡ 10 ਮਰੀਜ਼ਾਂ ਦੀ ਮੌਤਹੋ ਗਈ। 24 ਘੰਟਿਆਂ ਦੌਰਾਨ ਮਰਨ ਵਾਲਿਆਂ ਵਿੱਚ ਕਪੂਰਥਲਾ ਦੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ 70 ਸਾਲਾ ਦਯਾ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਦੀ ਮੌਤ ਲੁਧਿਆਣਾ ਵਿਖੇ ਹੋਈ।