133 new positive : ਰੋਜ਼ਾਨਾ ਸੂਬੇ ਵਿਚ ਕੋਰੋਨਾ ਦੇ ਬਹੁਤ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਅੱਜ ਬਠਿੰਡਾ ਵਿਖੇ ਕੋਰੋਨਾ ਧਮਾਕਾ ਹੋਇਆ ਹੈ ਜਿਥੇ ਲਗਭਗ 133 ਕੇਸ ਨਵੇਂ ਸਾਹਮਣੇ ਆਏ ਹਨ। ਇੰਨੀ ਵੱਡੀ ਗਿਣਤੀ ਵਿਚ ਕੋਰੋਨਾ ਦੇ ਕੇਸ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਵੀ ਚਿੰਤਤ ਹੈ। 133 ਨਵੇਂ ਮਾਮਲਿਆਂ ਵਿਚੋਂ 88 ਮਜ਼ਦੂਰ ਤੇ ਇਕ ਹੀ ਪਰਿਵਾਰ ਦੇ 7 ਮੈਂਬਰ ਸ਼ਾਮਲ ਹਨ। ਇਸ ਤੋਂ ਇਲਾਵਾ 45 ਮਰੀਜ਼ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ।
ਬਠਿੰਡਾ ਵਿਖੇ ਪਹਿਲੀ ਵਾਰ ਹੋਇਆ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਹੁਣ ਸੈਨੇਟਾਈਜ਼ੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਉਨ੍ਹਾਂ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਜਿਹੜੇ ਇੰਫੈਕਟਿਡ ਮਰੀਜ਼ਾਂ ਦੇ ਸੰਪਰਕ ਵਿਚ ਆਏ ਹਨ। ਅੱਜ 133 ਪਾਏ ਗਏ ਪਾਜੀਟਿਵ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ।
ਬਠਿੰਡਾ ਵਿਖੇ ਸਭ ਤੋਂ ਵਧ ਕੇਸ ਰਿਫਾਈਨਰੀ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਪਾਏ ਜਾ ਰਹੇ ਹਨ। ਇਥੇ ਕੰਮ ਦੀ ਭਾਲ ‘ਚ ਦੂਰੋਂ-ਦੂਰੋਂ ਹਜ਼ਾਰਾਂ ਦੀ ਗਿਣਤੀ ਵਿਚ ਕਰਮਚਾਰੀ ਇਥੇ ਆਉਂਦੇ ਹਨ ਜਿਸ ਨਾਲ ਬਠਿੰਡਾ ਵੀ ਕੋਰੋਨਾ ਦਾ ਹੌਟਸਪਾਟ ਬਣਦਾ ਜਾ ਰਿਹਾ ਹੈ। ਪੂਰੇ ਜਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 861 ਤਕ ਪਹੁੰਚ ਗਈ ਹੈ ਤੇ 10 ਲੋਕ ਕੋਰੋਨਾ ਕਾਰਨ ਆਪਣੀ ਜਾਨ ਵੀ ਗੁਆ ਚੁੱਕੇ ਹਨ। ਕੋਰੋਨਾ ਦੇ ਵਧਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਵਲੋਂ ਤਲਵੰਡੀ ਸਾਬੋ, ਦਸਮੇਸ਼ ਨਗਰ ਗੋਨਿਆਣਾ,ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਅਤੇ ਪੁਲਿਸ ਸਟੇਸ਼ਨ ਥਾਣਾ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਚੁੱਕਾ ਹੈ।