14 new positive cases : ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਮੰਗਲਵਾਰ ਨੂੰ ਚੰਡੀਗੜ੍ਹ ਤੋਂ 14 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ। ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 751 ਤਕ ਪੁੱਜ ਗਈ ਹੈ ਤੇ ਐਕਟਿਵ ਮਾਮਲੇ 221 ਹਨ। ਜਿਹੜੇ ਪਾਜੀਟਿਵ ਕੇਸ ਸਾਹਮਣੇ ਆਏ ਹਨ ਉਨ੍ਹਾਂ ਵਿਚ 66 ਸਾਲਾ ਮਹਿਲਾ, ਦੜਵਾ ਤੋਂ 45 ਸਾਲਾ ਔਰਤ ਤੇ ਸੈਕਟਰ-41 ਤੋਂ ਇਕ ਹੀ ਪਰਿਵਾਰ ਦੇ 4 ਮੈਂਬਰ ਸ਼ਾਮਲ ਹਨ। ਇਸ ਤੋਂ ਇਲਾਵਾ 32 ਸਾਲਾ ਔਰਤ, 11 ਤੇ ਡੇਢ ਸਾਲਾ ਬੱਚੀ ਵੀ ਸ਼ਾਮਲ ਹੈ।
25 ਸਾਲਾ ਕੁੜੀ ਜੋ ਕਿ ਪੀ. ਜੀ. ਆਈ. ਕੰਮ ਕਰ ਰਹੀ ਹੈ, ਦੀ ਰਿਪੋਰਟ ਵੀ ਪਾਜੀਟਿਵ ਪਾਈ ਗਈ। ਇਸੇ ਤਰ੍ਹਾਂ GMCH-32 ਦੀ ਇਕ ਮੁਲਾਜ਼ਮ ਵੀ ਕੋਰੋਨਾ ਇੰਫੈਕਟਿਡ ਪਾਈ ਗਈ ਹੈ। ਸੈਕਟਰ-9 ਨਿਵਾਸੀ 28 ਸਾਲਾ ਪੀ. ਜੀ. ਆਈ. ਸਟਾਫ ਮੁਲਾਜ਼ਮ ਵੀ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਇਸੇ ਤਰ੍ਹਾਂ ਜਿਲ੍ਹਾ ਮੋਹਾਲੀ ਤੋਂ Covid-19 ਦੇ 23 ਪਾਜੀਟਿਵ ਕੇਸ ਮਿਲੇ। ਮੋਹਾਲੀ ਵਿਚ ਕੋਰੋਨਾ ਪਾਜੀਟਿਵ ਮਾਮਲਿਆਂ ਦੀ ਗਿਣਤੀ 574 ਤਕ ਪੁੱਜ ਚੁੱਕੀ ਹੈ ਤੇ ਐਕਟਿਵ ਮਾਮੇਲ 191 ਹਨ। 371 ਮਰੀਜ਼ ਡਿਸਚਾਰਜ ਹੋ ਕੇ ਘਰ ਪਰਤ ਚੁੱਕੇ ਹਨ।
ਕਲ ਸੂਬੇ ‘ਚ 02 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਲੁਧਿਆਣਾ, 1 ਪਟਿਆਲਾ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 263 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 7,389 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 3,237 ਐਕਟਿਵ ਕੇਸ ਹਨ। ਅੱਜ ਸਭ ਤੋਂ ਵੱਧ 63 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1989 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ੳੇੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 1736 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 1348 ਕੇਸ ਸਾਹਮਣੇ ਆ ਚੁੱਕੇ ਹਨ।