16 corona cases including : ਕੋਰੋਨਾ ਦਾ ਅਸਰ ਹੁਣ ਗਰਭਵਤੀ ਔਰਤਾਂ ‘ਤੇ ਵਧ ਰਿਹਾ ਹੈ। ਕਲ ਲੁਧਿਆਣਾ ਵਿਖੇ 4 ਗਰਭਵਤੀ ਔਰਤਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਤੋਂ ਇਲਾਵਾ DMC ਹਸਪਤਾਲ ਵਿਚ ਨਰਿਸੰਗ ਅਸਿਸਟੈਂਟ ਜੋ ਕਿ ਗਰਭਵਤੀ ਹੈ, ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆਈ ਹੈ। ਅਸਿਸਟੈਂਟ ਨਰਸਿੰਗ ਸੁਪਰਵਾਈਜ਼ਰ ਦੇ ਪਾਜੀਟਿਵ ਆਉਣ ਨਾਲ ਉਸ ਦੇ ਸੰਪਰਕ ਵਿਚ ਆਉਣ ਵਾਲੇ ਲਗਭਗ 28 ਮੁਲਾਜ਼ਮਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਹ ਜਾਣਕਾਰੀ ਦਯਾਨੰਦ ਹਸਪਤਾਲ ਦੇ ਨੋਡਲ ਅਫਸਰ ਡਾ. ਅਸ਼ਵਨੀ ਚੌਧਰੀ ਵਲੋਂ ਦਿੱਤੀ ਗਈ।
ਇਨ੍ਹਾਂ ਗਰਭਵਤੀ ਔਰਤਾਂ ਤੋਂ ਇਲਾਵਾ 23 ਤੇ 22 ਸਾਲਾ ਹੈਬੋਵਾਲ ਕਲਾਂ, 23 ਸਾਲਾ ਮੁੰਡੀਆਂ ਕਲਾਂ ਤੇ 24 ਸਾਲਾ ਦਸਮੇਸ਼ ਨਗਰ ਦੀਆਂ ਰਹਿਣ ਵਾਲੀਆਂ ਹਨ। ਇਸ ਤੋਂ ਇਲਾਵਾ ਇਕ ਟੀ. ਬੀ. ਮਰੀਜ਼ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। 30 ਸਾਲਾ ਔਰਤ ਜੋ ਓਮੈਕਸ ਰਾਇਲ ਰੈਜੀਡੈਂਸੀ ਦੀ ਰਹਿਣ ਵਾਲੀ ਹੈ, ਦੀ ਰਿਪੋਰਟ ਵੀ ਪਾਜੀਟਿਵ ਆਈ ਹੈ। ਇਸੇ ਤਰ੍ਹਾਂ ਖੰਨਾ ਦੇ ਰਹਿਣ ਵਾਲੇ ਡਾਕਟਰ ਪਤੀ-ਪਤਨੀ ਜੋ ਕਿ ਓਸਵਾਲ ਹਸਪਤਾਲ ਵਿਚ ਕੰਮ ਕਰਦੇ ਹਨ, ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆ ਚੁੱਕੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਡਾਕਟਰ ਜੋੜੇ ਦੇ ਮਾਤਾ-ਪਿਤਾ ਵੀ ਕੋਰੋਨਾ ਪਾਜੀਟਿਵ ਆਏ ਹਨ ਇਸ ਲਈ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਉਂਝ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਬਿਲਕੁਲ ਠੀਕ ਹੈ।
ਕੋਵਿਡ-19 ਦੌਰਾਨ ਫਰੰਟ ਲਾਈਨ ‘ਤੇ ਕੰਮ ਕਰ ਰਹੀਆਂ ਸਿਹਤ ਵਿਭਾਗ ਦੀਆਂ ਔਰਤ ਮੁਲਾਜ਼ਮਾਂ ਨੂੰ ਮਹਿਲਾ ਕਮਿਸ਼ਨ ਨੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਅਜਿਹਾ ਕਰਨ ਦਾ ਮੁੱਖ ਮਕਸਦ ਮੁਲਾਜ਼ਮਾਂ ਦੇ ਹੌਸਲੇ ਨੂੰ ਵਧਾਉਣਾ ਹੈ। ਇਨ੍ਹਾਂ ਮਹਿਲਾ ਮੁਲਾਜ਼ਮਾਂ ਵਲੋਂ ਦਿੱਤੇ ਗਿਆ ਯੋਗਦਾਨ ਸੱਚਮੁੱਚ ਸ਼ਲਾਘਾਯੋਗ ਹੈ। ਇਸੇ ਦੇ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਨਿਯਮਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲੋਕਡਾਊਨ ਵਿਚ ਦਿੱਤੀ ਢਿੱਲ ਕਾਰਨ ਸੂਬੇ ਵਿਚ ਰੋਜਾਨਾ ਕੋਰੋਨਾ ਦੇ ਕੇਸ ਵਧ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।