168 Punjabi Special : ਮੋਹਾਲੀ ਏਅਰਪੋਰਟ ‘ਤੇ ਅੱਜ ਦੁਬਈ ਤੋਂ ਆਈ ਸਪੈਸ਼ਲ ਫਲਾਈਟ ਰਾਹੀਂ 177 ਭਾਰਤੀ ਯਾਤਰੀ ਪੁੱਜੇ। ਇੰਡੀਗੋ ਦੀ ਇਹ ਉਡਾਨ ਦੁਬਈ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਗਈ ਸੀ। ਮੋਹਾਲੀ ਦੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਫਲਾਈਟ ਦੁਪਹਿਰ 2.28 ਵਜੇ ਪਹੁੰਚੀ। ਇਸ ਦੌਰਾਨ ਜ਼ਿਆਦਾਤਰ ਯਾਤਰੀਆਂ ਨੇ ਪੀ. ਪੀ. ਈ. ਕਿੱਟਾਂ ਪਹਿਨੀਆਂ ਹੋਈਆਂ ਸਨ। ਸੂਬਾ ਸਰਕਾਰ ਵਲੋਂ ਲਗਾਤਾਰ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਨੂੰ ਤੇਜ ਕਰ ਦਿੱਤਾ ਗਿਆ ਹੈ ਤੇ ਜਿਹੜੇ ਵੀ ਪੰਜਾਬੀ ਵਿਦੇਸ਼ਾਂ ਤੋਂ ਵਾਪਸ ਆ ਰਹੇ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਨ੍ਹਾਂ ਦੀ ਪੂਰੀ ਸਕਰੀਨਿੰਗ ਹੋਣ ਤੇ ਚੈਕਅੱਪ ਤੋਂ ਬਾਅਦ ਹੀ ਉਨ੍ਹਾਂ ਨੂੰ ਘਰਾਂ ਵਿਚ ਵਾਪਸ ਭੇਜਿਆ ਜਾਵੇਗਾ।
ਇਸ ਉਡਾਨ ਰਾਹੀਂ ਕੁੱਲ 177 ਯਾਤਰੀ ਆਏ। ਇਸ ਵਿਚ 168 ਯਾਤਰੀ ਪੰਜਾਬ ਜਦੋਂ ਕਿ ਦੋ ਯਾਤਰੀ ਹਰਿਆਣਾ ਦੇ ਸਨ। ਉਥੇ ਹਿਮਾਚਲ ਤੋਂ ਦੋ ਅਤੇ ਜੰਮੂ ਤੇ ਕਸ਼ਮੀਰ ਤੋਂ ਦੋ, ਉਤਰਾਖੰਡ ਦਾ ਇਕ ਹੋਰ ਚੰਡੀਗੜ੍ਹ ਦੇ ਦੋ ਯਾਤਰੀ ਸ਼ਾਮਲ ਸਨ ਜਿਵੇਂ ਇਹ ਇਹ ਉਡਾਨ ਉਥੇ ਪੁੱਜੀ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਟੀਮ ਨੇ ਸਾਰੇ ਯਾਤਰੀਆਂ ਦਾ ਚੈਕਅੱਪ ਕੀਤਾ ਤੇ ਇਸ ਤੋਂ ਬਾਅਦ ਯਾਤਰੀਆਂ ਨੂੰ ਬੈਚ ਵਿਚ ਏਅਰਪੋਰਟ ਤੋਂ ਬਾਹਰ ਕੱਢਿਆ ਗਿਆ। ਸਾਰੇ ਯਾਤਰੀਆਂ ਲਈ ਸੈਨੇਟਾਈਜੇਸ਼ਨ ਦੀ ਵਿਵਸਥਾ ਕੀਤੀ ਗਈ ਸੀ। ਦੁਬਈ ਤੋਂ ਮੋਹਾਲੀ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਪੁੱਜੇ ਲੋਕਾਂ ਨੂੰ ਸੂਬਾ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕੁਆਰੰਟਾਈਨ ਕੀਤਾ ਜਾਵੇਗਾ। ਚੰਡੀਗੜ੍ਹ ਏਅਰਪੋਰਟ ਦੇ ਪੀ. ਆਰ. ਓ. ਪ੍ਰਿੰਸ ਦਿਲਦਾਰ ਨੇ ਦੱਸਿਆ ਕਿ ਏਅਰਪੋਰਟ ‘ਤੇ ਸਾਰੀਆਂ ਵਿਵਸਥਾਵਾਂ ਨੂੰ ਏਅਰਪੋਰਟ ਅਥਾਰਟੀ ਨੇ ਸੰਭਾਲਿਆ ਜੋ ਸਾਮਾਨ ਜਹਾਜ਼ ਤੋਂ ਉਤਾਰਿਆ ਗਿਆ ਉਸ ਨੂੰ ਬਾਕਾਇਦਾ ਸੈਨੇਟਾਈਜ ਕਰਨ ਤੋਂ ਬਾਅਦ ਹੀ ਯਾਤਰੀਆਂ ਨੂੰ ਦਿੱਤਾ ਗਿਆ।