18 people report : ਜਿਲ੍ਹੇ ਵਿਚ ਐਤਵਾਰ ਨੂੰ 18 ਲੋਕ ਕੋਰੋਨਾ ਪਾਜੀਟਿਵ ਪਾਏ ਜਾਣ ਨਾਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਇਕੱਠੇ ਇੰਨੀ ਵੱਡੀ ਗਿਣਤੀ ਵਿਚ ਇੰਫੈਕਸ਼ਨ ਦਾ ਇਹ ਪਹਿਲਾ ਮਾਮਲਾ ਹੈ। ਇਨ੍ਹਾਂ 18 ਲੋਕਾਂ ਵਿਚੋਂ ਕੋਟ ਸਦੀਕ ਦੀ ਉਹ ਮਹਿਲਾ ਵੀ ਹੈ ਜਿਸ ਦੀ ਵੀਰਵਾਰ ਨੂੰ ਸਿਵਲ ਹਸਪਤਾਲ ਵਿਚ ਮੌਤ ਹੋ ਚੁੱਕੀ ਹੈ। ਦਿਲ ਦੀ ਰੋਗੀ ਉਕਤ ਮਹਿਲਾ ਦਾ ਅਜੇ ਤਕ ਸਸਕਾਰ ਵੀ ਨਹੀਂ ਕੀਤਾ ਗਿਆਸੀ। ਐਤਵਾਰ ਨੂੰ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਦਬਾਅ ਵਿਚ ਸਿਹਤ ਵਿਭਾਗ ਦੀ ਟੀਮ ਨੇ ਆਪਣੀ ਦੇਖ-ਰੇਖ ਵਿਚ ਉਸ ਦਾ ਅੰਤਿਮ ਸਸਕਾਰ ਕਰਵਾਇਆ ਅਤੇ ਦੇਰ ਰਾਤ ਉਸ ਦੀ ਰਿਪੋਰਟ ਪਾਜੀਟਿਵ ਪਾਏ ਜਾਣ ਨਾਲ ਪਰਿਵਾਰ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਿਲ੍ਹੇ ਵਿਚ ਜਿਹੜੇ ਹੋਰ ਲੋਕ ਪਾਜੀਟਿਵ ਪਾਏ ਗਏ ਹਨ ਉਨ੍ਹਾਂ ਵਿਚ ਚਾਰ ਪੁਲਿਸ ਮੁਲਾਜ਼ਮ ਹਨ। ਇਨ੍ਹਾਂ ਵਿਚੋਂ ਦੋ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਤੇ ਜਲੰਧਰ ਦੇ ਪਿੰਡ ਸ਼ੇਖਾਂ ਦਾ ਰਹਿਣ ਵਾਲਾ ਹੈ। ਇਨ੍ਹਾਂ 18 ਮਰੀਜ਼ਾਂ ਵਿਚੋਂ 13 ਜਲੰਧਰ ਜਿਲ੍ਹੇ ਨਾਲ ਸਬੰਧਤ ਹਨ। ਬਾਕੀ ਪੰਜ ਦੂਜੇ ਜਿਲ੍ਹਿਆਂ ਨਾਲ ਸਬੰਧਤ ਹਨ। ਜਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 342 ਅਤੇ ਮਰਨ ਵਾਲਿਆਂ ਦੀ 12 ਹੋ ਚੁੱਕੀ ਹੈ। ਉਥੇ ਐਤਵਾਰ ਨੂੰ 20 ਲੋਕਾਂ ਨੂੰ ਛੁੱਟੀ ਦੇ ਕੇ ਘਰ ਵਿਚ ਆਈਸੋਲੇਟ ਹੋਣ ਲਈ ਭੇਜਿਆ ਗਿਆ ਹੈ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ 242 ਲੋਕਾਂ ਦੇ ਸੈਂਪਲ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਭੇਜੇ ਗਏ ਹਨ। 625 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 1216 ਦੀ ਰਿਪੋਰਟ ਪੈਂਡਿੰਗ ਹੈ।
ਐਤਵਾਰ ਨੂੰ ਸਵੇਰੇ ਜਿਲ੍ਹੇ ਵਿਚ 3 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ ਤੇ ਰਾਤ ਹੁੰਦੇ-ਹੁੰਦੇ ਇਸ ਦੀ ਗਿਣਤੀ 3 ਤੋਂ ਵਧ ਕੇ 18 ਤਕ ਪੁੱਜ ਗਈ। ਕੋਰੋਨਾ ਨੇ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਨੂੰ ਇਕ ਵਾਰ ਫਿਰ ਤੋਂ ਆਪਣੀ ਗ੍ਰਿਫਤ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਥੇ ਪਹਿਲਾਂ ਵੀ ਮਰੀਜ਼ ਪਾਜੀਟਿਵ ਮਿਲਦੇ ਰਹੇ ਹਨ। ਜਿਲ੍ਹੇ ਵਿਚ 85 ਟੀਮਾਂ ਨੇ 5159 ਘਰਾਂ ਵਿਚ ਦਸਤਕ ਦੇ ਕੇ 22676 ਲੋਕਾਂ ਦੀ ਜਾਂਚ ਕੀਤੀ। 9637 ਵਿਚੋਂ 9027 ਲੋਕਾਂ ਨੂੰ ਹੋਮ ਕੁਆਰੰਟਾਈਨ ਦਾ ਸਮਾਂ ਪੂਰਾ ਹੋ ਚੁੱਕਾ ਹੈ ਤੇ 610 ਦਾ ਚੱਲ ਰਿਹਾ ਹੈ।