22-year-old Punjabi : ਕੋਰੋਨਾ ਕਾਲ ਵਿਚ ਪਹਿਲਾਂ ਹੀ ਸੂਬੇ ਵਿਚ ਬਹੁਤ ਵਤੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਉਥੇ ਕਲ ਸ਼ਹਿਰ ਮਲੋਟ ਵਿਚ 22 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਮੌਤ ਦੀ ਖਬਰ ਮਿਲੀ ਹੈ। ਖਬਰ ਮਿਲਦਿਆਂ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਸਿਧਾਰਥ ਅਸੀਜਾ ਦੇ ਤੌਰ ‘ਤੇ ਹੋਈ ਹੈ। ਉਹ ਪਿਛਲੇ 3 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਸਹਿਕਾਰੀ ਵਿਭਾਗ ਵਿਚ ਆਡੀਟਰ ਅਤੇ ਮਲੋਟ ਸ਼ਹਿਰ ਅੰਦਰ ਸਮੂਹ ਜਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਮਸੀਜਾ ਅਤੇ ਕੇ. ਸੀ. ਸਕੂਲ ਦੀ ਵਾਈਸ ਪ੍ਰਿੰਸੀਪਲ ਸੁਨੀਤਾ ਅਸੀਜਾ ਦਾ ਲੜਕਾ ਸੀ। ਸਿਧਾਰਥ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਤੇ ਕੈਨਾਡੋਰ ਕਾਲਜ ਟੋਰਾਂਟੋ ਵਿਖੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਲਹਾਲ ਨੋਵਾਸਕੋਸ਼ੀਆਂ ਵਿਖੇ ਰਹਿ ਰਿਹਾ ਸੀ। ਮੌਤ ਦਾ ਕਾਰਨ ਹਾਦਸਾ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਸਿਧਾਰਥ 2 ਦਿਨ ਪਹਿਲਾਂ ਆਪਣੇ 2 ਦੋਸਤਾਂ ਨਾਲ ਲੇਕ ‘ਤੇ ਘੁੰਮਣ ਗਿਆ ਸੀ ਕਿ ਅਚਾਨਕ ਉਨ੍ਹਾਂ ਤਿੰਨਾਂ ਦਾ ਪੈਰ ਫਿਸਲ ਗਿਆ। ਉਸ ਦੇ ਦੋਵੇਂ ਦੋਸਤ ਤਾਂ ਨੇੜੇ ਹੋਣ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ ਪਰ ਸਿਧਾਰਥ ਨੂੰ ਪਾਣੀ ਵਿਚੋਂ ਕੱਢਣ ਵਿਚ 12-13 ਮਿੰਟ ਦਾ ਸਮਾਂ ਲੱਗ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੋਂ ਪੁੱਛਣ ‘ਤੇ ਪਤਾ ਲੱਗਾ ਕਿ ਲਗਭਗ 3 ਦਿਨਾਂ ਬਾਅਦ ਉਸ ਦਾ ਮ੍ਰਿਤਕ ਸਰੀਰ ਮਲੋਟ ਵਿਖੇ ਪੁੱਜ ਜਾਵੇਗਾ ਅਤੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਵਿਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ।