261 new corona : ਟ੍ਰਾਈਸਿਟੀ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਐਤਵਾਰ ਨੂੰ ਚੰਡੀਗੜ੍ਹ ਵਿਖੇ 261 ਨਵੇਂ ਮਾਮਲੇ ਸਾਹਮਣੇ ਆਏ ਤੇ ਨਾਲ ਹੀ ਦੋ ਮਰੀਜ਼ਾਂ ਦੀ ਮੌਤ ਵੀ ਹੋ ਗਈ। 149 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਵੀ ਪਰਤ ਗਏ। ਮ੍ਰਿਤਕਾਂ ਦੀ ਪਛਾਣ ਧਨਾਸ ਨਿਵਾਸੀ 58 ਸਾਲਾ ਅਤੇ ਮਨੀਮਾਜਰਾ ਨਿਵਾਸੀ 50 ਸਾਲਾ ਪੁਰਸ਼ ਹੈ। ਐਤਵਾਰ ਨੂੰ ਮੋਹਾਲੀ ਜਿਲ੍ਹੇ ‘ਚ 200 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਤੇ ਨਾਲ ਹੀ 8 ਕੋਰੋਨਾ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। 96 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਜਿਲ੍ਹੇ ਵਿਚ ਕੁੱਲ ਮਾਮਲੇ ਵੱਧ ਕੇ 4882 ਹੋ ਗਏ ਹਨ। ਮੌਜੂਦਾ ਸਮੇਂ ‘ਚ ਐਕਟਿਵ ਕੇਸਾਂ ਦੀ ਗਿਣਤੀ 2257 ਹੈ ਅਤੇ 107 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਪੰਚਕੂਲਾ ‘ਚ 195 ਨਵੇਂ ਕੋਰੋਨਾ ਦੇ ਨਵੇਂ ਕੇਸ ਮਿਲੇ ਹਨ।
ਚੰਡੀਗੜ੍ਹ ਸਿੱਖਿਆ ਵਿਭਾਗ ਦੀ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਤੇ ਵਿਭਾਗ ਦੀ ਡਿਪਟੀ ਡਾਇਰੈਕਟਰ ਰਾਜਿੰਦਰ ਕੌਰ ਰੈਪਿਡ ਟੈਸਟਿੰਗ ‘ਚ ਵੀ ਇੰਫੈਕਟਿਡ ਪਾਏ ਗਏ ਹਨ ਜਿਸ ਨਾਲ ਵਿਭਾਗ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਟੀਚਰ ਡੇ ‘ਤੇ ਜਿਲ੍ਹਾ ਸਿੱਖਿਆ ਅਧਿਕਾਰੀ ਹਰਵੀਰ ਆਨੰਦ ਦਾ ਵੀ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਸੀ। 31 ਅਗਸਤ ਤੋਂ ਜਿਲ੍ਹਾ ਸਿੱਖਿਆ ਅਧਿਕਾਰੀ ਆਫਿਸ ਸੈਕਟਰ-19 ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਲ੍ਹਾ ਸਿੱਖਿਆ ਅਧਿਕਾਰੀ ਦੇ ਪਾਜੀਟਿਵ ਆਉਣ ਤੋਂ ਬਾਅਦ ਸਾਰੇ ਅਧਿਕਾਰੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਜਿਸ ‘ਚ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ।
ਮੋਹਾਲੀ ਵਿਖੇ ਸ਼ਨੀਵਾਰ ਨੂੰ 172 ਨਵੇਂ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਨਾਲ ਹੀ 5 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਵੀ ਹੋਈ ਹੈ। 79 ਵਿਅਕਤੀਆਂ ਨੂੰ ਛੁੱਟੀ ਵੀ ਮਿਲੀ। ਜਿਲ੍ਹੇ ‘ਚ ਕੁੱਲ ਕੋਰੋਨਾ ਪੀੜਤਾਂ ਦਾ ਅੰਕੜਾ 4667 ਤਕ ਪੁੱਜ ਗਿਆ ਹੈ। 2422 ਲੋਕਾਂ ਨੂੰ ਘਰ ਭੇਜ ਦਿੱਤਾ ਗਿਆ ਹੈ ਤੇ 99 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ ਜਿਲ੍ਹੇ ‘ਚ ਐਕਟਿਵ ਕੇਸਾਂ ਦੀ ਗਿਣਤੀ 2146 ਹੈ।