28-year-old Corona : ਪੂਰੇ ਵਿਸ਼ਵ ਵਿਚ ਕੋਰੋਨਾ ਨੇ ਤੜਥੱਲੀ ਮਚਾਈ ਹੋਈ ਹੈ। ਇਸ ਦੇ ਪਾਜੀਟਿਵ ਕੇਸਾਂ ਦੀ ਗਿਣਤੀ ਤਾਂ ਵਧ ਹੀ ਰਹੀ ਹੈ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਲ ਦੇਰ ਰਾਤ ਜਿਲ੍ਹਾ ਜਲੰਧਰ ਵਿਖੇ 28 ਸਾਲਾ ਲੜਕੀ, ਜੋ ਕਿ ਕੋਰੋਨਾ ਪੀੜਤ ਸੀ, ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਜਿਹੜੀ 28 ਸਾਲਾ ਲੜਕੀ ਨੇ ਕਲ ਜਲੰਧਰ ਵਿਖੇ ਦਮ ਤੋੜਿਆ ਉਹ ਗੁਰੂ ਨਾਨਕਪੁਰਾ ਦੀ ਰਹਿਣ ਵਾਲੀ ਸੀ। ਉਸ ਦਾ ਇਲਾਜ ਜਲੰਧਰ ਦੇ ਪਟੇਲ ਹਸਪਤਾਲ ਵਿਖੇ ਚੱਲ ਰਿਹਾ ਸੀ ਪਰ ਤਬੀਅਤ ਖਰਾਬ ਹੋਣ ਕਾਰਨ ਕਲ ਦੇਰ ਰਾਤ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਪਿੰਡ ਫੂਲਪੁਰ ਦੀ ਰਹਿਣ ਵਾਲੀ 64 ਸਾਲਾ ਬਜ਼ੁਰਗ ਔਰਤ ਰਾਮ ਪਿਆਰੀ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਸੀ। ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 17 ਤਕ ਪੁੱਜ ਗਈ ਹੈ, ਜੋ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ। ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 102 ਤਕ ਪੁੱਜ ਗਿਆ ਹੈ।
ਸੂਬੇ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਇਸ ਨਾਲ ਪੀੜਤਾਂ ਦੀ ਗਿਣਤੀ 4100 ਤੋਂ ਵਧ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਇਸ ਤਰ੍ਹਾਂ ਹੈ। ਅੰਮ੍ਰਿਤਸਰ ‘ਚ 816, ਜਲੰਧਰ ‘ਚ 521, ਲੁਧਿਆਣਾ ‘ਚ 561, ਤਰਨਤਾਰਨ ‘ਚ 191, ਮੋਹਾਲੀ ‘ਚ 217, ਹੁਸ਼ਿਆਰਪੁਰ ‘ਚ 164, ਪਟਿਆਲਾ ‘ਚ 209, ਸੰਗਰੂਰ ‘ਚ 207, ਨਵਾਂਸ਼ਹਿਰ ‘ਚ 123, ਗੁਰਦਾਸਪੁਰ ‘ਚ 181 ਕੇਸ, ਮੁਕਤਸਰ ‘ਚ 83, ਫਤਿਹਗੜ੍ਹ ਸਾਹਿਬ ‘ਚ 88, ਕਪੂਰਥਲਾ ‘ਚ 65, ਰੋਪੜ ‘ਚ 89, ਬਠਿੰਡਾ ‘ਚ 64 ਤੇ ਪਠਾਨਕੋਟ ‘ਚ 184 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਸੂਬੇ ਵਿਚ ਇਸ ਖਤਰਨਾਕ ਵਾਇਰਸ ਕਾਰਨ 102 ਲੋਕ ਆਪਣੀ ਜਾਨ ਗੁਆ ਚੁੱਕੇ ਹਨ।