377 new cases : ਅੱਜ ਚੰਡੀਗੜ੍ਹ ‘ਚ ਕੋਰੋਨਾ ਦੇ ਸਾਰੇ ਪਿਛਲੇ ਰਿਕਾਰਡ ਟੁੱਟ ਗਏ ਜਦੋਂ ਇੱਕ ਦਿਨ ‘ਚ ਕੋਰੋਨਾ ਦੇ ਹੁਣ ਤੱਕ ਦੇ ਸਭ ਤੋਂ ਵੱਧ 377 ਕੇਸ ਸਾਹਮਣੇ ਆਏ। ਹੈਲੋਮਾਜਰਾ ਦੀ 72 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ। 226 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮੋਹਾਲੀ ‘ਚ 168 ਨਵੇਂ ਕੇਸ ਸਾਹਮਣੇ ਆਏ ਤੇ 3 ਮਰੀਜ਼ਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ ਸੰਨੀ ਇਨਕਲੇਵ ਦਾ ਰਹਿਣ ਵਾਲਾ 40 ਸਾਲਾ ਪੁਰਸ਼ ਹੈ। ਡੇਰਾ ਬੱਸੀ ਦੀ 70 ਸਾਲਾ ਔਰਤ ਦੀ ਮੌਤ GMCH-32 ‘ਚ ਹੋਈ ਹੈ। ਉਥੇ 58 ਸਾਲ ਦੇ ਵਿਅਕਤੀ ਨੇ PGI ‘ਚ ਦਮ ਤੋੜ ਦਿੱਤਾ। ਉਸ ਨੂੰ ਲੀਵਰ ਦੀ ਵੀ ਸਮੱਸਿਆ ਸੀ। ਜਿਲ੍ਹੇ ‘ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 5274 ਹੋ ਗਈ ਹੈ। ਐਕਟਿਵ ਕੇਸ 2206 ਹਨ ਤੇ 116 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ।
ਚੰਡੀਗੜ੍ਹ ‘ਚ ਚੰਗੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਿੰਨੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ ਉਸ ਤੋਂ ਵੱਡੀ ਗਿਣਤੀ ‘ਚ ਮਰੀਜ਼ ਠੀਕ ਵੀ ਹੋ ਰਹੇ ਹਨ। ਕੁੱਲ ਮਾਮਲੇ ਵੱਧ ਕੇ 5995 ਤਕ ਹੋ ਗਏ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 2184 ਹੈ ਤੇ 74 ਵਿਅਕਤੀ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਸੋਮਵਾਰ ਨੂੰ ਧਨਾਸ ਦੀ 45 ਸਾਲਾ ਔਰਤ, ਸੈਕਟਰ-43 ਦੀ 72 ਸਾਲਾ ਔਰਤ ਅਤੇ ਸੈਕਟਰ-37 ਦੀ 50 ਸਾਲਾ ਔਰਤ ਦੀ ਮੌਤ ਹੋਈ। ਇਹ ਤਿੰਨੋਂ ਹੀ ਪਹਿਲਾਂ ਕਿਸੇ ਹੋਰ ਬੀਮਾਰੀ ਨਾਲ ਪੀੜਤ ਸਨ।
ਸੋਮਵਾਰ ਨੂੰ ਪੰਚਕੂਲਾ ਤੋਂ 88 ਮਾਮਲੇ ਸਾਹਮਣੇ ਆਏ ਤੇ ਤਿੰਨ ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਵੀ ਹੋਈ। ਕੁੱਲ 4074 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 1898 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਅਤੇ 1214 ਐਕਟਿਵ ਮਾਮਲੇ ਹਨ। ਇੰਨੀ ਵੱਡੀ ਗਿਣਤੀ ‘ਚ ਕੋਰੋਨਾ ਕੇਸ ਆਉਣ ਨਾਲ ਸਿਹਤ ਵਿਭਾਗ ਦੀ ਟੀਮ ਹੁਣ ਸਾਵਧਾਨ ਹੋ ਗਈ ਹੈ ਤੇ ਉਸ ਵੱਲੋਂ ਕੋਰੋਨਾ ਕੇਸਾਂ ਨੂੰ ਵਧਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।