4 lakh gallon water :ਰੋਪੜ ਵਿਖੇ ਗਿਆਨੀ ਜੈਲ ਸਿੰਘ ਕਾਲੋਨੀ ਵਿਚ ਬਣੀ ਪੰਜਾਬ ਦੀ ਦੂਜੀ ਵੱਡੀ 4 ਲੱਖ ਗੈਲਨ ਦੀ ਟੈਂਕੀ ਵਿਚ ਤਕਨੀਕੀ ਖਰਾਬੀ ਆਉਣ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਮੇਨ ਸਪਲਾਈ ਵਿਚ ਸਮੱਸਿਆ ਆਉਣ ਕਾਰਨ ਟੈਂਕੀ ਨਾਲ ਲਗਭਗ 40 ਫੁੱਟ ਉਚਾ ਪਾਣੀ ਉਛਲਿਆ। ਇਸ ਕਾਰਨ ਗਿਆਨੀ ਜ਼ੈਲ ਸਿੰਘ ਕਾਲੋਨੀ ਵਿਚ ਪਾਣੀ ਹੀ ਪਾਣੀ ਹੋ ਗਿਆ। ਦੂਜੇ ਪਾਸੇ ਇਸ ਸਮੱਸਿਆ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਨਹੀਂ ਹੋਈ। ਜਾਣਕਾਰੀ ਅਨੁਸਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੇਨ ਸਪਲਾਈ ਵਾਲ ਵਿਚ ਤਕਨੀਕੀ ਖਰਾਬ ਆਉਣ ਦਾ ਪਤਾ ਲੱਗਾ ਜਦੋਂ ਉਹ ਇਸ ਦਾ ਹੱਲ ਕਰਨ ਲਈ ਕੰਮ ਸ਼ੁਰੂ ਕਰ ਲੱਗੇ ਤਾਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ। ਲਗਭਗ ਅੱਧਾ ਘੰਟਾ ਪਾਣੀਦਾ ਫੁਹਾਰਾ ਹਵਾ ਵਿਚ ਚੱਲਦਾ ਰਿਹਾ। 4 ਲੱਖ ਗੈਲਨ ਦੀ ਟੈਂਕੀ ਅੱਧੀ ਭਰੀ ਹੋਈ ਸੀ। ਇਸ ਸਮੱਸਿਆ ਕਾਰਨ ਸ਼ਹਿਰ ਦੇ ਵਾਰਡ ਨੰਬਰ ਇਕ ਵੱਡੀ ਹਵੇਲੀ, ਗਾਰਡਨ ਕਾਲੋਨੀ, ਮਹਿੰਦਰਾ ਕਾਲੋਨੀ, ਗੁਹਨੀਆ ਇਨਕਲੇਵ, ਹਰਗੋਬਿੰਦ ਨਗਰ, ਮਾਧੋ ਦਾਸ ਕਾਲੋਨੀ ਤੇ ਲਖਿਵੰਦਰਾ ਇਨਕਲੇਵ ਵਿਚ ਪੀਣ ਦੇ ਪਾਣੀ ਦੀ ਸਪਲਾਈ ਨਹੀਂ ਹੋ ਸਕੀ।
ਸੀਵਰੇਜ ਵਿਭਾਗ ਦੇ ਐੱਸ. ਡੀ. ਓ. ਅਰਵਿੰਦ ਮਹਿਤਾ ਨੇ ਦੱਸਿਆ ਕਿ ਮੇਨ ਸਪਲਾਈ ਵਾਲ ਵਿਚ ਤਕਨੀਕੀ ਖਰਾਬੀ ਆ ਗਈ ਸੀ ਜਿਸ ਕਾਰਨ ਟੈਂਕੀ ਵਿਚ ਭਰਿਆ ਪਾਣੀ ਨਿਕਲਣ ਲੱਗਾ ਸੀ। ਇਸ ਦੇ ਬਾਵਜੂਦ ਪਾਣੀ ਦਾ ਪ੍ਰੈਸ਼ਰ ਦੁਪਹਿਰ ਤਕ ਘਟ ਨਹੀਂ ਹੋਇਆ ਅਤੇ 40 ਫੁੱਟ ਤਕ ਪਾਣੀ ਦਾ ਫੁਹਾਰਾ ਹਵਾ ਵਿਚ ਚੱਲਿਆ। ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੈ ਤੇ ਬੁੱਧਵਾਰ ਨੂੰ ਸਪਲਾਈ ਚੱਲੇਗੀ।