4 robbers attack : ਰਾਏਕੋਟ ਦੇ ਪਿੰਡ ਜੌਹਲਾਂ ਵਿਖੇ ਨਹਿਰ ਦੇ ਪੁਲ ਕੋਲ ਬਾਬਾ ਜਲੇਬੀ ਦਾਸ ਦੇ ਡੇਰੇ ਤੇ ਬੀਤੀ ਰਾਤ ਲਗਭਗ 2.15 ਵਜੇ ਚਾਰ ਲੁਟੇਰੇ ਵਜੇ ਆਏ ਅਤੇ ਲੁਟੇਰਿਆਂ ਨੇ ਪਹਿਲਾਂ ਦਰਵਾਜ਼ਾ ਤੋੜਿਆ ਅਤੇ ਜਦੋਂ ਡੇਰੇ ਦੇ ਮੁਖੀ ਆਪਣੇ ਚੇਲਿਆਂ ਨਾਲ ਮੌਕੇ ‘ਤੇ ਪੁੱਜੇ ਤਾਂ ਲੁਟੇਰਿਆਂ ਨੇ ਡੇਰਾ ਮੁਖੀ ‘ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਨੇ ਡੇਰਾ ਮੁਖੀ ਨੂੰ ਬੁਰਾ ਤਰ੍ਹਾਂ ਕੁੱਟਿਆ ਤੇ ਉਨ੍ਹਾਂ ਦੀ ਬਾਂਹ ਤੋੜ ਦਿੱਤੀ ਤੇ ਕੰਨਾਂ ਦੀਆਂ ਵਾਲੀਆਂ ਵੀ ਖਿੱਚ ਲਈਆਂ ਤੇ ਗੱਲੇ ਵੀ ਖਾਲੀ ਕਰ ਗਏ ਅਤੇ ਸੀ. ਸੀ.ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਤੋੜ ਦਿੱਤੇ।
ਸੇਵਾਦਾਰ ਗੁਰਨਾਮ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ 2.15 ਵਜੇ ਚਾਰ ਲੁਟੇਰੇ ਆਏ ਅਤੇ ਉਨ੍ਹਾਂ ਨੇ ਜਾਅਲੀ ਵਿਚ ਲੋਹੇ ਦੀ ਰਾਡ ਮਾਰੀ ਤੇ ਆਵਾਜ਼ ਸੁਣ ਕੇ ਡੇਰਾ ਮੁਖੀ ਅਤੇ ਉਨ੍ਹਾਂ ਦੇ ਚੇਲਿਆਂ ਦੀ ਜਾਗ ਖੁੱਲ੍ਹ ਗਈ। ਬਾਅਦ ਵਿਚ ਲੁਟੇਰਿਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਬਾਬੇ ਦੀਆਂ ਵਾਲੀਆਂ ਅਤੇ ਲਗਭਗ 46000 ਰੁਪਏ ਨਕਦ ਲੁੱਟ ਕੇ ਫਰਾਰ ਹੋ ਗਏ। ਡੇਰਾ ਮੁਖੀ ਹਸਪਤਾਲ ਵਿਚ ਇਲਾਜ ਲਈ ਦਾਖਲ ਹਨ। ਘਟਨਾ ਤੋਂ ਬਾਅਦ ਹੋਸ਼ ਸੰਭਾਲਦਿਆਂ ਡੇਰਾ ਮੁਖੀ ਤੇ ਉਸ ਦੇ ਚੇਲਿਆਂ ਨੇ ਇਸ ਸਾਰੇ ਮਾਮਲੇ ਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ ਤੇ ਸਾਰੇ ਇਕੱਠੇ ਹੋ ਕੇ ਪੁਲਿਸ ਕੋਲ ਗਏ ਤੇ ਪੁਲਿਸ ਵਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਤੋਂ ਪਾਰ ਡੇਰਾ ਬਾਬਾ ਜਲੇਬੀ ਦਾਸ ਵਿਖੇ ਲੁੱਟ ਹੋਈ ਸੀ। ਡੇਰਾ ਮੁਖੀ ਤੇ ਚੇਲਿਆਂ ਦੇ ਬਿਆਨ ਦੇ ਆਧਾਰ ‘ਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀ.ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਮਿਲੀ ਪਰ ਕਾਲ ਡਿਟੇਲ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।