4 storied building : ਅੰਮ੍ਰਿਤਸਰ ‘ਚ ਅੱਧੀ ਰਾਤ ਨੂੰ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਦੇ ਨਾਲ ਦਹਿਸ਼ਤ ਫੈਲ ਗਈ। ਇਹ ਹਾਦਸਾ ਮਹਾਨ ਸਿੰਘ ਗੇਟ ਦੇ ਕੋਲ ਵਾਪਰਿਆ ਹੈ। ਇਹ 4 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਇਹ ਬਿਲਡਿੰਗ ਲਗਭਗ 50 ਸਾਲ ਪੁਰਾਣੀ ਹੈ ਤਿੰਨ ਮੰਜ਼ਿਲਾ ਇਮਾਰਤ ਦੀ ਪਹਿਲੀ ਅਤੇ ਦੂਸਰੀ ਮੰਜ਼ਿਲ ਤੇ ਕਿਰਾਏਦਾਰ ਰਹਿੰਦੇ ਸਨ। ਬਿਲਡਿੰਗ ਦੇ ਤੀਜੀ ਮੰਜ਼ਿਲ ਦੇ ਉੱਪਰ ਧਾਗੇ ਬਣਾਉਣ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਨ ਹਾਲਾਂਕਿ ਮਲਬੇ ਹੇਠਾਂ ਦੋਵੇਂ ਮੰਜ਼ਿਲਾਂ ‘ਚ ਰੱਖਿਆ ਸਾਮਾਨ ਆਉਣ ਨਾਲ ਮਾਲੀ ਨੁਕਸਾਨ ਕਾਫੀ ਹੋਇਆ ਹੈ।
ਇਮਾਰਤ ਡਿਗਣ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਮਿਲੀ ਜਾਣਕਾਰੀ ਮੁਤਾਬਕ ਬਿਲਡਿੰਗ ਦੀ ਹਾਲਤ ਕਾਫੀ ਖਸਤਾ ਸੀ ਅਤੇ ਸਵੇਰ ਤੋਂ ਹੋਰ ਹੀ ਮੀਂਹ ਵੀ ਇਮਾਰਤ ਦੇ ਡਿੱਗਣ ਦੀ ਵਜ੍ਹਾ ਬਣੀ। ਤਿੰਨ ਮੰਜ਼ਿਲਾ ਇਮਾਰਤ ਡਿੱਗਣ ਦੀ ਖ਼ਬਰ ਸੁਣਦੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਅਤੇ 9 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਕਿਸਮਤ ਚੰਗੀ ਰਹੀ ਕਿ ਕਿਸੇ ਵੀ ਤਰ੍ਹਾਂ ਨਾਲ ਜਾਨੀ ਨੁਕਸਾਨ ਨਹੀਂ ਹੋਇਆ।
ਮਹਾਨ ਸਿੰਘ ਗੇਟ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ ‘ਚ ਵੱਸਦਾ ਹੈ। ਜਦੋਂ ਬਿਲਡਿੰਗ ਡਿੱਗਣ ਦੀ ਆਵਾਜ਼ ਸੁਣੀ ਤਾਂ ਲੋਕ ਆਪਣੇ ਘਰਾਂ ‘ਚੋਂ ਬਾਹਰ ਨਿਕਲੇ ਤੇ ਮੌਕੇ ਤੇ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ। ਇਮਾਰਤ ਡਿਗਣ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੂਰ-ਦੂਰ ਤਕ ਆਵਾਜ਼ ਸੁਣਾਈ ਦਿੱਤੀ। ਮੁਲਾਜ਼ਮਾਂ ਦੇ ਨਾਲ ਨਾਲ ਲੋਕਾਂ ਨੇ ਵੀ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਮਦਦ ਕੀਤੀ।