44 new positive : ਜਿਲ੍ਹਾ ਜਲੰਧਰ ਵਿਖੇ ਅੱਜ ਫਿਰ ਕੋਰੋਨਾ ਧਮਾਕਾ ਹੋਇਆ ਹੈ। ਸੋਮਵਾਰ ਨੂੰ ਜਲੰਧਰ ‘ਚ ਕੋਰੋਨਾ ਦੇ 44 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ। ਕਲ ਜਲੰਧਰ ‘ਚੋਂ ਕੋਰੋਨਾ ਦੇ 79 ਕੇਸ ਸਾਹਮਣੇ ਆਏ ਸਨ। ਰੋਜ਼ਾਨਾ ਬਹੁਤ ਵੱਡੀ ਗਿਣਤੀ ਵਿਚ ਕੋਵਿਡ-19 ਕੇਸ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਪ੍ਰਸ਼ਾਸਨ ਦੀ ਵੀ ਰਾਤਾਂ ਦੀ ਨੀਂਦ ਉਡ ਗਈ ਹੈ। ਜਿਲ੍ਹੇ ਵਿਚ ਹੁਣ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 2059 ਤਕ ਪੁੱਜ ਗਈ ਹੈ।
ਜਲੰਧਰ ਵਿਚ ਐਕਟਿਵ ਕੇਸਾਂ ਦੀ ਗਿਣਤੀ 539 ਹੈ ਤੇ 84 ਵਿਅਕਤੀ ਅਜਿਹੇ ਹਨ ਜੋ ਪ੍ਰਸ਼ਾਸਨ ਵਲੋਂ ਮਨਜ਼ੂਰੀ ਮਿਲਣ ਕਾਰਨ ਘਰਾਂ ਵਿਚਹੀ ਆਈਸੋਲੇਟ ਹਨ। ਇੰਝ ਲੱਗ ਰਿਹਾ ਹੈ ਕਿ ਸਿਹਤ ਵਿਭਾਗ ਰੋਜ਼ਾਨਾ ਵਧ ਰਹੇ ਕੇਸਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਕਿਉਂਕਿ ਕੋਰੋਨਾ ਪਾਜੀਟਿਵ ਹੋਣ ਤੋਂ ਬਾਅਦ ਵੀ ਮਰੀਜ਼ਾਂ ਨੂੰ ਸਿਵਲ ਹਸਪਤਾਲ ਜਾਂ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਨਹੀਂ ਕੀਤਾ ਜਾ ਰਿਹਾ ਤੇ ਇਹੀ ਇੰਫੈਕਟਿਡ ਲੋਕ ਵੱਡੀ ਗਿਣਤੀ ਵਿਚ ਹੋਰਨਾਂ ਲੋਕਾਂ ਲਈ ਵੀ ਖਤਰਾ ਬਣ ਸਕਦੇ ਹਨ। ਸਿਹਤ ਵਿਭਾਗ ਦੀ ਟੀਮ ਵਲੋਂ ਜੋ ਕੋਰੋਨਾ ਮਰੀਜ਼ਾਂ ਦੀ ਲਿਸਟ ਬਣਾਈ ਜਾਂਦੀ ਹੈ, ਉਸ ਦੇ ਅੰਕੜੇ ਤਸੱਲੀਬਖਸ਼ ਨਹੀਂ ਹੁੰਦੇ।
ਸਿਹਤ ਮਹਿਕਮੇ ਵਲੋਂ 509 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ ਤੇ ਇਥੇ ਇਹ ਵੀ ਦੱਸਣਯੋਗ ਹੈ ਕਿ ਐਤਵਾਰ ਨੂੰ 837 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਅਤੇ 54 ਮਰੀਜ਼ਾਂ ਨੂੰ ਛੁੱਟੀ ਮਿਲ ਗਈ। ਸੂਬੇ ਵਿਚੋਂ 39751 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਜਿਨ੍ਹਾਂ ਵਿਚੋਂ 36615 ਦੀ ਰਿਪੋਰਟ ਨੈਗੇਟਿਵ ਆਈ। 2059 ਪਾਜੀਟਿਵ ਪਾਏ ਗਏ। 1436 ਵਿਅਕਤੀ ਡਿਸਚਾਰਜ ਕੀਤੇ ਗਏ। ਸੂਬੇ ਵਿਚ ਹੁਣ ਤਕ ਕੋਰੋਨਾ ਨਾਲ 40 ਲੋਕਾਂ ਦੀ ਮੌਤ ਹੋ ਚੁੱਕੀ ਹੈ।