48 new Corona : ਪੂਰੀ ਦੁਨੀਆ ਕੋਰੋਨਾ ਵਿਰੁੱਧ ਜੰਗ ਲੜ ਰਹੀ ਹੈ ਤੇ ਹਰ ਦੇਸ਼ ਇਸ ਵਾਇਰਸ ਨੂੰ ਕੰਟਰੋਲ ਕਰਨ ਲਈ ਵੈਕਸੀਨ ਬਣਾਉਣ ਵਿਚ ਲੱਗਾ ਹੋਇਆ ਹੈ। ਅਜੇ ਤਕ ਕੋਈ ਪ੍ਰਭਾਵੀ ਵੈਕਸੀਨ ਨਾ ਲੱਭੇ ਜਾਣ ਕਾਰਨ ਸੂਬੇ ਵਿਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਅੱਜ ਜਿਲ੍ਹਾ ਜਲੰਧਰ ਤੋਂ 48 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ। ਹੁਣ ਜਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1581 ਤਕ ਪੁੱਜ ਗਈ ਹੈ ਤੇ 32 ਲੋਕ ਇਸ ਖਤਰਨਾਕ ਵਾਇਰਸ ਕਾਰਨ ਆਪਣੀ ਜਾਨ ਵੀ ਗੁਆ ਚੁੱਕੇ ਹਨ। ਲਗਾਤਾਰ ਇੰਨੀ ਵੱਡੀ ਗਿਣਤੀ ਵਿਚ ਕੇਸ ਆਉਣ ਕਾਰਨ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ ਤੇ ਲੋਕ ਵੀ ਡਰੇ ਹੋਏ ਹਨ।
ਪਿਛਲੇ 24 ਘੰਟਿਆਂ ਦਰਮਿਆਨ ਸਿਵਲ ਹਸਪਤਾਲ ਵਿਖੇ 162 ਮਰੀਜ਼ਾਂ ‘ਚੋਂ ਸਿਰਫ 38 ਨੂੰ ਹੀ ਕੋਵਿਡ ਕੇਅਰ ਸੈਂਟਰ ਵਿਚ ਤਬਦੀਲ ਕੀਤਾ ਗਿਆ ਜਦੋਂ ਕਿ 124 ਮਰੀਜ਼ ਅਜੇ ਵੀ ਘਰਾਂ ਵਿਚ ਹੀ ਬੈਠੇ ਹੋਏ ਹਨ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਸਿਹਤ ਵਿਭਾਗ ਵਲੋਂ ਸਿਰਫ ਖੋਖਲੇ ਦਾਅਵੇ ਹੀ ਕੀਤੇ ਜਾ ਰਹੇ ਹਨ ਅਸਲ ਵਿਚ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸ਼ੁੱਕਰਵਾਰ ਨੂੰ 689 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਤੇ 15 ਨੂੰ ਛੁੱਟੀ ਵੀ ਮਿਲ ਗਈ ਸੀ ਤੇ 982 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਸੂਬੇ ਵਿਚ ਸ਼ੁੱਕਰਵਾਰ ਨੂੰ 348 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮਰੀਜ਼ ਜਲੰਧਰ ਤੋਂ 78, ਲੁਧਿਆਣਾ ਤੋਂ 62 ਅਤੇ ਪਟਿਆਲਾ ਤੋਂ 56 ਮਰੀਜ਼ ਸਾਹਮਣੇ ਆਏ ਹਨ। ਪਿਛਲੇ 48 ਘੰਟਿਆਂ ਦਰਮਿਆ 96 ਮਰੀਜ਼ ਠੀਕ ਵੀ ਹੋਏ ਹਨ। ਸੂਬੇ ‘ਚ ਕੁੱਲ 438793 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 9442 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 6373 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 2830 ਲੋਕ ਐਕਟਿਵ ਮਰੀਜ਼ ਹਨ। ਜਿਲ੍ਹਾ ਜਲੰਧਰ ਵਿਖੇ ਮੌਜੂਦਾ ਸਮੇਂ 600 ਐਕਟਿਵ ਕੇਸ ਹਨ।