5 lakh health insurance : ਲੌਕਡਾਊਨ ਕਾਰਨ ਕਿਸਾਨਾਂ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪਿਆ। ਇਸੇ ਤਹਿਤ ਸੂਬਾ ਸਰਕਾਰ ਵਲੋਂ ਕਿਸਾਨਾਂ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕਿਸਾਨਾਂ ਲਈ 5 ਲੱਖ ਦਾ ਬੀਮਾ ਕੀਤਾ ਜਾਵੇਗਾ। ਇਸ ਦਾ ਫਾਇਦਾ ਚੁੱਕਣ ਲਈ ਸਿਹਤ ਬੀਮਾ ਯੋਜਨਾ ਦੇ ਫਾਰਮ 24 ਜੁਲਾਈ ਤੱਕ ਭਰੇ ਜਾਣਗੇ। ਇਸਦਾ ਲਾਭ ਉਠਾਉਣ ਦੇ ਲਈ ਜੇ ਫਾਰਮ ਅਤੇ ਗੰਨਾ ਵੇਚਣ ਵਾਲੇ ਕਿਸਾਨ ਦੀ ਪਰਚੀ ਦੇ ਆਧਾਰ ‘ਤੇ ਇਸ ਸਿਹਤ ਬੀਮਾ ਦਾ ਲਾਭ ਚੁੱਕਿਆ ਜਾ ਸਕਦਾ ਹੈ।
‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਕਿਸਾਨਾਂ ਨੂੰ ਲਾਭ ਮਿਲੇਗਾ। 1ਜਨਵਰੀ 2020 ਤੋ ਬਾਅਦ ਫਸਲ ਤੋਂ ਪ੍ਰਾਪਤ ਜੇ ਫਾਰਮ ਧਾਰਕ ਜਾਂ 1 ਨਵੰਬਰ 2019 ਤੋਂ 31 ਮਾਰਚ 2020 ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਧਾਰਕ ਕਿਸਾਨ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਹ ਫਾਰਮ ਮੰਡੀ ਬੋਰਡ ਦੀ ਵੈਬਸਾਈਟ ਤੋਂ ਵੀ ਡਾਉਨਲੋਡ ਕੀਤਾ ਜਾ ਸਕਦਾ ਹੈ। ਕਿਸਾਨ ਦੇ ਪਰਿਵਾਰ ਵਿਚ ਘਰ ਦਾ ਮੁਖੀ ਪਤੀ-ਪਤਨੀ , ਮਾਤਾ -ਪਿਤਾ , ਅਣਵਿਆਹੇ ਬੱਚੇ ਤਲਾਕਸ਼ੁਦਾ ਧੀ ਅਤੇ ਉਸਦੇ ਨਾਬਾਲਿਗ ਬੱਚੇ ,ਵਿਧਾਵਾ ਨੂੰਹ ਅਤੇ ਉਸ ਦੇ ਨਾਬਾਲਿਗ ਬੱਚੇ ਲਾਭ ਲੈ ਸਕਦੇ ਹਨ।ਇਹ ਸਿਹਤ ਬੀਮਾ ਯੋਜਨਾ ਸਕੀਮ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਹੈ। ਇਸ ਸਕੀਮ ਵਿਚ ਸ਼ਾਮਲ ਹੋਣ ਲਈ ਕਿਸਾਨ ਵੱਲੋਂ ਸਵੈ ਘੋਸ਼ਣਾ ਪੱਤਰ ਸੰਬੰਧਿਤ ਮਾਰਕੀਟ ਕਮੇਟੀ ਦਫਤਰ ਜਾਂ ਆੜਤੀਆ ਤੋਂ ਵੀ ਮਿਲ ਸਕਦਾ ਹੈ।