5 people beat : ਅੰਮ੍ਰਿਤਸਰ ਵਿਚ ਪਲਾਜ਼ਮਾ ਥੈਰੇਪੀ ਨਾਲ 5 ਹੋਰ ਲੋਕਾਂ ਨੇ ਕੋਰੋਨਾ ਖਿਲਾਫ ਜੰਗ ਨੂੰ ਜਿੱਤ ਲਿਆ ਹੈ। ਪੰਜਾਬ ਵਿਚ ਹੁਣ ਪਲਾਜ਼ਮਾ ਥੈਰੇਪੀ ਅਸਰ ਦਿਖਾਉਣ ਲੱਗੀ ਹੈ ਤੇ ਕੋਰੋਨਾ ਮਰੀਜ਼ਾਂ ਲਈ ਵਰਦਾਨ ਬਣ ਗਈ ਹੈ। ਹੁਣ ਇਹ ਲੋਕ ਆਪਣਾ ਪਲਾਜ਼ਮਾ ਡੋਨੇਟ ਕਰਕੇ ਹੋਰਨਾਂ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣਗੇ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (GNDH) ਵਿਚ ਕੋਰੋਨਾ ਨੂੰ ਪਲਾਜ਼ਮਾ ਥੈਰੇਪੀ ਨਾਲ ਮਾਤ ਦੇਣ ਵਾਲੇ ਇਨ੍ਹਾਂ ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਨਾਲ ਇਨ੍ਹਾਂ ਕੋਰੋਨਾ ਜੇਤੂਆਂ ਨੇ 14 ਦਿਨਾਂ ਬਾਅਦ ਪਲਾਜ਼ਮਾ ਦੇਣ ਬਾਰੇ ਵੀ ਕਿਹਾ। ਇਸ ਨਾਲ ਕੋਰੋਨਾ ਪਾਜੀਟਿਵ ਮਰੀਜ਼ਾਂ ਦੇ ਇਲਾਜ ਵਿਚ ਮਦਦ ਮਿਲੇਗੀ।
ਡਾ. ਰਮਨ ਸ਼ਰਮਾ ਨੇ ਵਧ ਤੋਂ ਵਧ ਲੋਕਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਇਸ ਨਾਲ ਉਨ੍ਹਾਂ ਕੋਰੋਨਾ ਮਰੀਜ਼ਾਂ ਨੂੰ ਵਧ ਫਾਇਦਾ ਹੋਵੇਗਾ ਜਿਨ੍ਹਾਂ ਦੀ ਉਮਰ ਵਧ ਹੈ ਅਤੇ ਉਹ ਕਈ ਹੋਰ ਬੀਮਾਰੀਆਂ ਤੋਂ ਪੀੜਤ ਹਨ। ਹਸਪਤਾਲ ਵਿਚ ਪਲਾਜ਼ਮਾ ਬੈਂਕ ਬਣਾਇਆ ਗਿਆ ਹੈ। ਇਥੇ ਕੋਰੋਨਾ ਮੁਕਤ ਲੋਕਾਂ ਦਾ ਪਲਾਜ਼ਮਾ ਰੱਖਿਆ ਜਾਵੇਗਾ। ਇਸੇ ਤਰ੍ਹਾਂ ਪੰਜਾਬ ਵਿਚ ਸ਼ੁਰੂ ਕੀਤੇ ਗਏ ਪਲਾਜ਼ਮਾ ਪੂਲ ਸਿਸਟਮ ਦਾ ਹਿੱਸਾ ਵੀ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਹਸਪਤਾਲ ਬਣ ਗਿਆ ਹੈ।
ਜੇਕਰ ਹਸਪਤਾਲ ਵਿਚ ਕਿਸੇ ਬਲੱਡ ਗਰੁੱਪ ਦਾ ਪਲਾਜ਼ਮਾ ਨਹੀਂ ਹੈ ਤਾਂ ਉਹ ਪਟਿਆਲਾ ਜਾਂ ਫਰੀਦਕੋਟ ਤੋਂ ਮੰਗਵਾ ਸਕਦਾ ਹੈ ਤੇ ਇਸੇ ਤਰ੍ਹਾਂ ਜੇਕਰ ਪਟਿਆਲਾ ਤੇ ਫਰੀਦਕੋਟ ਮੈਡੀਕਲ ਕਾਲਜ ਵੀ ਲੋੜ ਪੈਣ ‘ਤੇ ਅੰਮ੍ਰਿਤਸਰ ਤੋਂ ਪਲਾਜ਼ਮਾ ਲੈ ਸਕਦੇ ਹਨ।