50 new positive : ਜਿਲ੍ਹਾ ਜਲੰਧਰ ਵਿਖੇ ਅੱਜ 50 ਨਵੇਂ ਕੋਰੋਨਾ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੰਨੀ ਵੱਡੀ ਗਿਣਤੀ ਵਿਚ ਪਾਜੀਟਿਵ ਕੇਸ ਆਉਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹੁਣ ਜਲੰਧਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1641 ਤਕ ਪੁੱਜ ਗਈ ਹੈ ਜਿਨ੍ਹਾਂ ਵਿਚੋਂ 992 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਤੇ ਹੁਣ ਤਕ ਕੋਰੋਨਾ ਕਾਰਨ 32 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਜਿਲ੍ਹਾ ਜਲੰਧਰ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 617 ਹੈ। ਇਸ ਦੇ ਨਾਲ ਹੀ ਜਿਲ੍ਹੇ ਤੋਂ ਰਾਹਤ ਭਰੀ ਖਬਰ ਵੀ ਆਈ ਹੈ ਕਿ 799 ਲੋਕਾਂ ਦੀ ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ।
ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 9807 ਤੋਂ ਵੀ ਵਧ ਹੋ ਗਈ ਹੈ। ਅੰਮ੍ਰਿਤਸਰ ਤੋਂ ਕੋਰੋਨਾ ਪੀੜਤਾਂ ਦੀ ਗਿਣਤੀ 1244 ਤਕ ਪੁੱਜ ਗਈ ਹੈ, ਲੁਧਿਆਣਾ ਵਿਚ 1770 ਕੇਸ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਜਿਲ੍ਹਾ ਬਠਿੰਡਾ ਤੋਂ 177, ਬਰਨਾਲਾ ਤੋਂ 79, ਮਾਨਸਾ ਤੋਂ 67, ਹੁਸ਼ਿਆਰਪੁਰ ਤੋਂ 267, ਨਵਾਂਸ਼ਹਿਰ ਤੋਂ 258, ਫਤਹਿਗੜ੍ਹ ਸਾਹਿਬ ਤੋਂ 196, ਰੋਪੜ ਤੋਂ 158, ਕਪੂਰਥਲਾ ਤੋਂ 149, ਫਿਰੋਜ਼ਪੁਰ ਤੋਂ 215 ਤੇ ਸੰਗਰੂਰ ਤੋਂ 716 ਕੇਸ ਸਾਹਮਣੇ ਆ ਚੁੱਕੇ ਹਨ। ਕੋਰੋਨਾ ਕਾਰਨ 246 ਲੋਕ ਸੂਬੇ ਵਿਚ ਆਪਣੀ ਜਾਨ ਗੁਆ ਚੁੱਕੇ ਹਨ ਤੇ 6681 ਮਰੀਜ਼ ਕੋਰੋਨਾ ਵਿਰੁੱਧ ਆਪਣੀ ਜੰਗ ਨੂੰ ਜਿੱਤ ਵੀ ਚੁੱਕੇ ਹਨ।
ਪੰਜਾਬ ਵਿਚ ਕੋਰੋਨਾ ਦੇ ਕਹਿਰ ਦੇ ਚਲਦਿਆਂ ਬੀਤੇ 24 ਘੰਟਿਆਂ ਦੌਰਾਨ ਇਕੋ ਦਿਨ ਵਿਚ 7 ਹੋਰ ਮੌਤਾਂ ਹੋ ਗਈਆਂ ਅਤੇ 350 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ। 3092 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ, ਜਿਨ੍ਹਾਂ ’ਚੋਂ 72 ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚ 63 ਅਕਾਸੀਜਨ ਅਤੇ 9 ਵੈਂਟੀਲੇਟਰ ’ਤੇ ਹਨ। ਅੱਜ ਹੋਈਆਂ ਮੌਤਾਂ ਵਿਚ 3 ਮਾਮਲੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਇਕ ਇਕ ਮਾਮਲਾ ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ ਤੇ ਮੋਹਾਲੀ ਨਾਲ ਸਬੰਧਤ ਹੈ।