54 new positive : ਜਲੰਧਰ : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੂਰਾ ਵਿਸ਼ਵ ਇਸ ਵਾਇਰਸ ਲਈ ਵੈਕਸੀਨ ਲੱਭਣ ‘ਚ ਲੱਗਾ ਹੋਇਆ ਹੈ ਪਰ ਅਜੇ ਤਕ ਇਸ ਦਾ ਕੋਈ ਕਾਰਗਰ ਵੈਕਸੀਨ ਨਹੀਂ ਲੱਭ ਸਕਿਆ ਹੈ ਜਿਸ ਕਾਰਨ ਵਾਇਰਸ ਫੈਲਣ ਦਾ ਖਤਰਾ ਜ਼ਿਆਦਾ ਹੈ। ਅੱਜ ਜਿਲ੍ਹਾ ਜਲੰਧਰ ਵਿਖੇ ਕੋਰੋਨਾ ਦੇ 54 ਨਵੇਂ ਕੇਸ ਸਾਹਮਣੇ ਆਏ ਤੇ ਇਸ ਦੇ ਨਾਲ ਹੀ 70 ਸਾਲਾ ਬਜ਼ੁਰਗ ਦੀ ਵੀ ਮੌਤ ਹੋ ਗਈ। ਮ੍ਰਿਤਕ ਏਕਤਾ ਨਗਰ ਦੇ ਚੌਗਿੱਟੀ ਦਾ ਨਿਵਾਸੀ ਸੀ।
ਕਲ ਵੀ ਜਲੰਧਰ ਵਿਖੇ ਕੋਰੋਨਾ ਧਮਾਕਾ ਹੋਇਆ ਸੀ ਤੇ ਹੁਣ ਤਕ ਦੇ ਸਭ ਤੋਂ ਵਧ ਪਾਜੀਟਿਵ ਕੇਸ 206 ਦਰਜ ਕੀਤੇ ਗਏ ਸਨ ਜਿਨ੍ਹਾਂ ਵਿਚੋਂ 13 ਲੋਕ ਕੁਸ਼ਟ ਆਸ਼ਰਮ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਆਏ ਹਨ। ਸੋਮਵਾਰ ਨੂੰ 886 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਅਤੇ 75 ਵਿਅਕਤੀ ਜੋ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਅਧੀਨ ਸਨ, ਨੂੰ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਪੰਜਾਬ ‘ਚ ਅੱਜ ਪਹਿਲੀ ਕੋਰੋਨਾ ਨਾਲ ਇੱਕ ਦਿਨ ‘ਚ ਸਭ ਤੋਂ ਮੌਤਾਂ ਹੋਈਆਂ ਹਨ। ਸੂਬੇ ‘ਚ ਕਲ ਕੋਰੋਨਾ ਨਾਲ 51 ਮੌਤਾਂ ਹੋਈਆਂ ਹਨ। ਕੋਰੋਨਾਵਾਇਰਸ ਦੇ ਅੱਜ 1492 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 32695 ਹੋ ਗਈ ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 862 ਹੋ ਗਈ ਹੈ। ਲੁਧਿਆਣਾ ‘ਚ ਸਭ ਤੋਂ ਵੱਧ ਕੋਰੋਨਾ ਐਕਟਿਵ ਕੇਸ ਹਨ। ਦੂਜੇ ਨੰਬਰ ‘ਤੇ ਜਲੰਧਰ ਹੈ ਤੇ ਫਿਰ ਪਟਿਆਲਾ ਆਉਂਦਾ ਹੈ। ਸੂਬੇ ‘ਚ ਕੁੱਲ 782463 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 32695 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 20180 ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 11653 ਲੋਕ ਐਕਟਿਵ ਮਰੀਜ਼ ਹਨ।