55 model playgrounds : ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਜਲੰਧਰ ‘ਚ 55 ਮਾਡਲ ਖੇਡ ਮੈਦਾਨ ਬਣਨ ਜਾ ਰਹੇ ਹਨ। ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਅਧਿਨਿਯਮ ਤਹਿਤ ਇਹ ਮੈਦਾਨ ਬਣਾਏ ਜਾ ਰਹੇ ਹਨ। ਜਿਲ੍ਹਾ ਪ੍ਰਸ਼ਾਸਨ ਨੇ ਪਿੰਡ ਦੀ ਚੋਣ ਕਰ ਲਈ ਹੈ ਜਿਥੇ ਮੈਦਾਨ ਬਣਾਏ ਜਾਣਗੇ। ਜਲੰਧਰ ‘ਚ ਕੁੱਲ 55 ਮੈਦਾਨ ਬਣਾਏ ਜਾਣਗੇ। ਪਹਿਲੇ ਪੜਾਅ ਵਿਚ 22 ਮੈਦਾਨ ਬਣਨ ਜਾ ਰਹੇ ਹਨ। ਹਫਤੇ ਦੇ ਅੰਦਰ ਮੈਦਾਨਾਂ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਪਹਿਲੇ ਪੜਾਅ ਵਿਚ ਬਣਨ ਵਾਲੇ ਮੈਦਾਨਾਂ ‘ਤੇ 1.31 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪਿੰਡ ਸੈਰੋਬਾਦ, ਲੌਹਾਰਾਂ, ਪਾਰਸਰਾਮਪੁਰ, ਹਰਦੋਫਰਾਲਾ, ਈਸਪੁਰ, ਜਮਸ਼ੇਰ, ਮੇਹਰਾਜਵਾਲਾ, ਸੇਲੇਮਾ, ਬੀਰ ਪਿੰਡ, ਰਜੋਵਾਲ, ਮੋਵਾਈ, ਦੁਸਾਂਝ ਕਲਾਂ, ਬਾਜਵਾ ਕਲਾਂ ਵਿਚ ਖੇਡ ਦੇ ਮੈਦਾਨ ਬਣਨਗੇ।
ਪੰਜਾਬ ਵਿਚ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿਚ ਬਹੁਤ ਤੇਜ਼ੀ ਨਾਲ ਆ ਰਹੇ ਹਨ ਜਿਸ ਨਾਲ ਉਹ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਸੂਬਾ ਸਰਕਾਰ ਦਾ ਇਸ ਪਿੱਛੇ ਮੁੱਖ ਉਦੇਸ਼ ਹੈ ਤਾਂ ਜੋ ਨੌਜਵਾਨ ਨਸ਼ੇ ਦੇ ਸੇਵਨ ਵਲ ਨਾ ਜਾਣ ਸਗੋਂ ਖੇਡਾਂ ਵਲ ਉਤਸ਼ਾਹਿਤ ਹੋਣ। ਇਸੇ ਲਈ ਸਰਕਾਰ ਵਲੋਂ ਖੇਡ ਮੈਦਾਨਾਂ ‘ਤੇ ਖਰਚ ਕੀਤਾ ਜਾ ਰਿਹਾ ਹੈ ਤਾਂ ਜੋ ਗ੍ਰਾਸ ਰੂਟ ਖਿਡਾਰੀ ਤਿਆਰ ਕੀਤੇ ਜਾ ਸਕਣ।