6 positive cases : ਚੰਡੀਗੜ੍ਹ ਤੇ ਫਿਰੋਜ਼ਪੁਰ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ਤੋਂ 2 ਨਵੇਂ ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਦੋਵੇਂ ਔਰਤਾਂ ਵਿਚੋਂ ਇਕ ਸੈਕਟਰ-29 ਦੀ ਰਹਿਣ ਵਾਲੀ 37 ਸਾਲਾ ਔਰਤ ਹੈ ਤੇ ਦੂਜੀ ਖੁੱਡਾ ਲਾਹੌਰਾ ਦੀ ਰਹਿਣ ਵਾਲੀ ਔਰਤ ਪਾਜੀਟਿਵ ਪਾਈ ਗਈ ਹੈ। ਚੰਡੀਗੜ੍ਹ ਵਿਚ ਇਸ ਸਮੇਂ 92 ਐਕਟਿਵ ਮਾਮਲੇ ਹਨ ਤੇ ਕੁੱਲ ਪਾਜੀਟਿਵ ਕੇਸਾਂ ਦੀ ਗਿਣਤੀ 420 ਹੋ ਗਈ ਹੈ।
ਫਿਰੋਜ਼ਪੁਰ ਤੋਂ 4 ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿਚ ਹੁਣ ਕੋਰੋਨਾ ਪਾਜੀਟਿਵ ਪੀੜਤਾਂ ਦੀ ਗਿਣਤੀ 18 ਹੋ ਗਈ ਹੈ। ਅੱਜ ਪਾਏ ਗਏ ਪਾਜੀਟਿਵ ਕੇਸਾਂ ਵਿਚ 2 ਸਾਲ ਦੀ ਬੱਚੀ ਵਾਸੀ ਪਿੰਡ ਹੁਸੈਨੀਵਾਲਾ, ਗੁਰਪ੍ਰੀਤ ਸਿੰਘ (33) ਵਾਸੀ ਜੰਡੀ ਮੁਹੱਲਾ ਅਤੇ ਰਾਜ ਕੁਮਾਰ (46) ਵਾਸੀ ਮੱਲਾਂਵਾਲਾ ਸ਼ਾਮਲ ਹਨ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਸਾਰਿਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਇਨ੍ਹਾਂ ਪਾਜੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਸਨ।
ਪਿਛਲੇ ਪੰਜ ਦਿਨਾਂ ਵਿਚ ਚੰਡੀਗੜ੍ਹ ਵਿਚ 46 ਲੋਕ ਕੋਰੋਨਾ ਪਾਜੀਟਿਵ ਪਾਏ ਗਏ ਹਨ। ਇਨ੍ਹਾਂ 46 ਲੋਕਾਂ ਦੇ ਸੰਪਰਕ ਵਿਚ ਆਏ 21 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮੌਲੀਜਾਗਰਾਂ ਦੀ 25 ਸਾਲਾ ਲੜਕੀ ਦੇ ਸੰਪਰਕ ਵਿਚ 6 ਲੋਕ ਆਏ ਸਨ। ਰੈਪਿਡ ਸੈਪਿਲੰਗ ਰਾਹੀਂ ਮੰਗਲਵਾਰ ਨੂੰ 33 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਗਏ ਹਨ। ਇਨ੍ਹਾਂ 33 ਲੋਕਾਂ ਦੀ ਰਿਪੋਰਟ ਬੁੱਧਵਾਰ ਨੂੰ ਆਏਗੀ। ਸ਼ਹਿਰ ਵਿਚ ਹੁਣ ਤਕ 6840 ਲੋਕਾਂ ਦੇ ਸੈਂਪਲ ਟੈਸਟ ਲਈ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 6390 ਦੀ ਰਿਪੋਰਟ ਨੈਗੇਟਿਵ ਆਈ ਹੈ।