7 people beat : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਸਾਡਾ ਇੱਕ ਹੀ ਉਦੇਸ਼ ਹੈ ਕਿ ਕਰੋਨਾ ਵਾਈਰਸ ਬੀਮਾਰੀ ਤੇ ਫਤਿਹ ਪਾਈ ਜਾਏ, ਜਿਸ ਦੇ ਚਲਦਿਆਂ ਅੱਜ ਜਿਲ੍ਹਾ ਪਠਾਨਕੋਟ ਆਈਸੋਲੇਸ਼ਨ ਹਸਪਤਾਲ ਜੋ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਬਣਾਇਆ ਗਿਆ ਹੈ ਤੋਂ 7 ਲੋਕ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧੀਨ ਅੱਜ ਨਿਰਧਾਰਤ ਸਮਾਂ ਪੂਰਾ ਕਰਨ ਤੋਂ ਬਾਅਦ ਆਪਣੇ ਘਰਾਂ ਲਈ ਰਵਾਨਾ ਕੀਤਾ। ਇਹ ਪ੍ਰਗਟਾਵਾ ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਕੀਤਾ। ਉਨਾਂ ਦੱਸਿਆ ਕਿ ਅੱਜ 7 ਲੋਕਾਂ ਦੇ ਘਰ ਜਾਣ ਨਾਲ ਜਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ 50 ਲੋਕ ਕਰੋਨਾ ਵਾਈਰਸ ਤੋਂ ਰਿਕਵਰ ਹੋ ਚੁੱਕੇ ਹਨ।
ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਦੱਸਿਆ ਕਿ ਅੱਜ ਜਿਨਾਂ ਲੋਕਾਂ ਨੂੰ ਘਰਾਂ ਨੂੰ ਭੇਜਿਆ ਗਿਆ ਹੈ ਉਨਾਂ ਵਿੱਚੋਂ 4 ਲੋਕ ਸਲਾਰੀਆਂ ਨਗਰ, 2 ਲੋਕ ਅੰਦਰੂਨ ਬਾਜਾਰ ਅਤੇ ਇੱਕ ਵਿਅਕਤੀ ਓਬਰਾਏ ਮੁਹੱਲੇ ਦਾ ਰਹਿਣ ਵਾਲੇ ਹੈ। ਉਨ੍ਹਾਂ ਦੱਸਿਆ ਕਿ ਅੱਜ ਘਰਾਂ ਨੂੰ ਭੇਜੇ ਗਏ 7 ਲੋਕਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਸੀ ਤੱਦ ਹੀ ਉਨ੍ਹਾਂ ਵੱਲੋਂ ਕਰੋਨਾ ਵਾਈਰਸ ਤੇ ਫਤਿਹ ਪਾਈ ਹੈ। ਉਨ੍ਹਾਂਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਹੀ ਉਦੇਸ ਹੈ ਮਿਸ਼ਨ ਫਤਿਹ ਕਿ ਹਰ ਤਰਾਂ ਨਾਲ ਕਰੋਨਾ ਵਾਈਰਸ ਬੀਮਾਰੀ ਦਾ ਮਿਸ਼ਨ ਫਤਿਹ ਕੀਤਾ ਜਾਵੇ ਅਤੇ ਪੰਜਾਬ ਵਿੱਚੋਂ ਇਸ ਬੀਮਾਰੀ ਦਾ ਖਾਤਮਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਜਾਗਰੁਕ ਨਹੀਂ ਹੋਵਾਂਗੇ ਤੱਦ ਤੱਕ ਅਸੀਂ ਕਰੋਨਾ ਬੀਮਾਰੀ ਤੋਂ ਮੁਕਤੀ ਨਹੀਂ ਪਾ ਸਕਦੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਘਰ ਤੋਂ ਬਾਹਰ ਨਿਕਲਣ ਲੱਗਿਆਂ ਮਾਸਕ ਦਾ ਪ੍ਰਯੋਗ ਕਰੋ, ਵਾਰ ਵਾਰ ਹੱਥਾਂ ਨੂੰ ਸਾਬਣ ਨਾਲ ਧੋਵੋਂ ਅਤੇ ਅਗਰ ਸਾਬਣ ਨਾ ਹੋਵੇ ਤਾਂ ਹੱਥਾਂ ਨੂੰ ਸੈਨੀਟਾਈਜ ਕਰੋ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਵਿੱਚ ਸਭ ਤੋਂ ਜਰੂਰੀ ਹੈ ਕਿ ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਸੁਰੱਖਿਆ ਸਭ ਤੋਂ ਵੱਡੀ ਸੁਰੱਖਿਆ ਹੈ ਅਗਰ ਅਸੀਂ ਆਪਣੇ ਅਧਿਕਾਰਾਂ ਦੇ ਨਾਲ ਨਾਲ ਆਪਣੇ ਫਰਜਾਂ ਜਾਂ ਜਿਮੇਵਾਰੀਆਂ ਨੂੰ ਵੀ ਸਮਝਣ ਲੱਗਾਂਗੇ ਤੱਦ ਹੀ ਕਰੋਨਾ ਵਾਈਰਸ ਦੀ ਬੀਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।