81-year-old dies : ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਚੰਡੀਗੜ੍ਹ ਵਿਖੇ 75 ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਦੇ ਨਾਲ ਹੀ ਸੈਕਟਰ-43 ਦੀ 81 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ। ਮਹਿਲਾ ਹਾਰਟ ਦੀ ਮਰੀਜ਼ ਸੀ। ਉਨ੍ਹਾਂ ਨੂੰ ਹਾਰਟ ਟ੍ਰੀਟਮੈਂਟ ਲਈ PGI ਵਿਚ ਦਾਖਲ ਕੀਤਾ ਗਿਆ ਹੀ ਜਿਥੇ ਸੋਮਵਾਰ ਰਿਪੋਰਟ ਪਾਜੀਟਿਵ ਪਾਈ ਗਈ। ਕੋਰੋਨਾ ਨਾਲ ਚੰਡੀਗੜ੍ਹ ਵਿਚ ਹੋਣ ਵਾਲੀ ਇਹ 26ਵੀਂ ਮੌਤ ਸੀ। ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1670 ਤਕ ਪੁੱਜ ਗਈ ਹੈ ਜਿਨ੍ਹਾਂ ਵਿਚੋਂ 628 ਐਕਟਿਵ ਕੇਸ ਹਨ।
75 ‘ਚੋਂ 47 ਕੇਸ ਆਰ. ਟੀ. ਪੀ. ਸੀ. ਆਰ. ਟੈਸਟ ਅਤੇ 28 ਰੈਪਿੰਡ ਐਂਟੀਜਨ ਟੈਸਟ ਨਾਲ ਪਾਜੀਟਿਵ ਆਏ ਜੋ ਇੰਫੈਕਟਿਡ ਹਨ। ਉਨ੍ਹਾਂ ‘ਚ GMCH-32 ਦੇ ਕਈ ਸਟਾਫ ਮੈਂਬਰ ਵੀ ਸ਼ਾਮਲ ਹਨ। ਸੋਮਵਾਰ ਨੂੰ ਪੀ. ਜੀ. ਆਈ. ‘ਚ ਦੋ ਹੋਰ ਮੌਤਾਂ ਕੋਰੋਨਾ ਨਾਲ ਹੋਈਆਂ। ਇਹ ਦੋਵੇਂ ਮਰੀਜ਼ ਚੰਡੀਗੜ੍ਹ ਤੋਂ ਬਾਹਰ ਦੇ ਸਨ। ਇਸ ਲਈ ਉਨ੍ਹਾਂ ਨੂੰ ਚੰਡੀਗੜ੍ਹ ‘ਚ ਨਹੀਂ ਜੋੜਿਆ ਗਿਆ। ਇਸੇ ਤਰ੍ਹਾਂ ਪੰਚਕੂਲਾ ‘ਚ ਵੀ ਕੋਰੋਨਾ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਸੈਕਟਰ-4 ਦੇ 72 ਸਾਲਾ ਬਜ਼ੁਰਗ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਮੋਹਾਲੀ ‘ਚ ਕੋਵਿਡ-19 ਦੇ ਮੰਗਲਵਾਰ ਨੂੰ 67 ਪਾਜੀਟਿਵ ਕੇਸ ਸਾਹਮਣਏ ਆਏ ਹਨ ਅਤੇ 25 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂ ਕਿ ਦੋ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੰਕੜਾ 1452 ਤਕ ਪੁੱਜ ਗਿਆ ਹੈ। ਮੰਗਲਵਾਰ ਨੂੰ ਕੋਰੋਨਾ ਪਾਜੀਟਿਵ ਆਏ ਮਾਮਲਿਆਂ ‘ਚ 24 ਔਰਤਾਂ ਅਤੇ 43 ਪੁਰਸ਼ ਸ਼ਾਮਲ ਹਨ। ਸਿਹਤ ਵਿਭਾਗ ਵਲੋਂ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਇੰਫੈਕਟਿਡ ਲੋਕਾਂ ਦੇ ਸੰਪਰਕ ‘ਚ ਆਏ ਸਨ। ਮੰਗਲਵਾਰ ਨੂੰ ਕੋਰੋਨਾ ਪਾਜੀਟਿਵ 28 ਸਾਲਾ ਔਰਤ ਦੀ ਵੀ ਮੌਤ ਹੋ ਗਈ।