83 Indians stranded :ਲੌਕਡਾਊਨ ਕਾਰਨ ਭਾਰਤ-ਪਾਕਿ ਦੀਆਂ ਸਰਕਾਰਾਂ ਵਲੋਂ ਅਟਾਰੀ-ਵਾਹਗਾ ਬਾਰਡਰ ਦੇ ਪ੍ਰਵੇਸ਼ ਦੁਆਰ ਬੰਦ ਕਰ ਦੇਣ ਨਾਲ ਸਰਹੱਦ ਦੇ ਉਸ ਪਾਰ 6 ਮਹੀਨਿਆਂ ਤੋਂ ਫਸੇ 83 ਭਾਰਤੀ ਵਾਪਸ ਪਰਤ ਆਏ ਹਨ। ਪਾਕਿਸਤਾਨ ਰੇਂਜਰ ਅਧਿਕਾਰੀਆਂ ਨੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਅਟਾਰੀ ਸੜਕ ਸਰਹੱਦ ‘ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਸੌਂਪਿਆ। BSF ਦੇ ਅਧਿਕਾਰੀਆਂ ਨੇ ਇਨ੍ਹਾਂ ਸਾਰੇ ਨਾਗਰਿਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਇੰਟਰਨੈਸ਼ਨਲ ਬਾਰਡਰ ‘ਤੇ ਕੀਤੀ। ਵਤਨ ਪਹੁੰਚੇ ਇਨ੍ਹਾਂ ਸਾਰੇ ਭਾਰਤੀਆਂ ਨੂੰ ਬਾਰਡਰ ਤੋਂ ਬੱਸਾਂ ਵਿਚ ਬਿਠਾ ਕੇ ਅਟਾਰੀ ਬਾਰਡਰ ‘ਤੇ ਸਥਿਤ ਇੰਟਰਗ੍ਰੇਟਿਡ ਚੇਕ ਪੋਸਟ (ਆਈ. ਸੀ. ਪੀ.) ‘ਚ ਪਹੁੰਚਾਇਆ ਗਿਆ ਜਿਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਨ੍ਹਾਂ ਦੇ ਪਾਸਪੋਰਟ ਤੇ ਸਾਮਾਨ ਦੀ ਜਾਂਚ ਕੀਤੀ। ਆਈ. ਪੀ. ਸੀ. ‘ਚ ਤਾਇਨਾਤ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਸਕਰੀਨਿੰਗ ਜਾਂਚ ਕੀਤੀ।
ਪਾਕਿਸਤਾਨ ਤੋਂ ਆਉਣ ਵਾਲੇ ਭਾਰਤੀਆਂ ‘ਚ ਜੰਮੂ-ਕਸ਼ਮੀਰ ਦੇ 27, ਉੱਤਰ ਪ੍ਰਦੇਸ਼ ਦੇ 26, ਦਿੱਲੀ ਦੇ 25, ਪੰਜਾਬ ਦੇ 7, ਹਰਿਆਣਾ ਤੇ ਮੱਧ ਪ੍ਰਦੇਸ਼ ਦੇ 4-4, ਮਹਾਰਾਸ਼ਚਰ ਤੋਂ 6, ਗੁਜਰਾਤ ਤੋਂ , ਤੇਲੰਗਾਨਾ ਤੋਂ 2 ਤੇ ਕਰਨਾਟਕ ਤੇ ਇਕ ਹੋਰ ਸੂਬੇ ਦਾ ਇਕ-ਇਕ ਨਾਗਿਰਕ ਹੈ। ਜਦੋਂ ਤੋਂ ਲੌਕਡਾਊਨ ਲਾਗੂ ਕੀਤਾ ਗਿਆ ਹੈ ਉਦੋਂ ਤੋਂ ਭਾਰਤ ਵਿਚ ਫਸੇ 495 ਨਾਗਰਿਕ ਤੇ ਪਾਕਸਿਤਾਨ ਵਿਚ ਫਸੇ 722 ਭਾਰਤੀ ਵਤਨ ਪਰਤ ਚੁੱਕੇ ਹਨ। ਲੌਕਡਾਊਨ ਕਾਰਨ ਹੁਣ ਵੀ ਦੋਵੇਂ ਦੇਸ਼ਾਂ ਦੇ ਨਾਗਰਿਕ ਸਰਹੱਦ ਦੇ ਉਸ ਪਾਸ ਦੇ ਇਸ ਪਾਸੇ ਫਸੇ ਹੋਏ ਹਨ।
ਪ੍ਰੋਟੋਕਾਲ ਅਧਿਕਾਰੀ ਅਰੁਣ ਕੁਮਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਾਕਿਸਤਾਨ ਤੋਂ 83 ਭਾਰਤੀ ਵਰਤ ਪਰਤ ਰਹੇ ਹਨ। ਪਾਕਿਸਤਾਨ ਤੋਂ ਪਰਤਣ ਵਾਲੇ ਜਿਹੜੇ ਵਿਅਕਤੀਆਂ ਕੋਲ ਆਪਣੇ ਸੂਬੇ ਜਾਣ ਦੀ ਆਗਿਆ ਹੋਵੇਗੀ, ਉਨ੍ਹਾਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਭੇਜ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਇਸ ਤਰ੍ਹਾਂ ਦੀ ਸਰਕਾਰੀ ਆਗਿਆ ਨਹੀਂ ਹੋਵੇਗੀ, ਉਨ੍ਹਾਂ ਸਾਰਿਆਂ ਨੂੰ ਅੰਮ੍ਰਿਤਸਰ ਕੁਆਰੰਟਾਈਨ ਕੀਤਾ ਜਾਵੇਗਾ। ਪਾਕਿਸਤਾਨ ਤੋਂ ਪਰਤ ਰਹੇ ਨਾਗਰਿਕ ਕੁਆਰੰਟਾਈਨ ਦਾ ਸਮਾਂ ਕਿਸੇ ਹੋਟਲ ‘ਚ ਬਿਤਾਉਣਾ ਚਾਹੁੰਦੇ ਹਨ ਤਾਂ ਇਹ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ।