9 new cases of : ਦੁਨੀਆ ਦਾ ਕੋਈ ਦੇਸ਼ ਅਜਿਹਾ ਨਹੀਂ ਬਚਿਆ ਹੈ ਜਿਥੇ ਕੋਰੋਨਾ ਨੇ ਆਪਣਾ ਪ੍ਰਭਾਵ ਨਾ ਛੱਡਿਆ ਹੋਵੇ। ਸੂਬੇ ਵਿਚ ਵੀ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਅੱਜ ਜਿਲ੍ਹਾ ਨਵਾਂਸ਼ਹਿਰ ਤੋਂ ਕੋਰੋਨਾ ਦੇ 9 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 8 ਕੇਸ ਨਵਾਂਸ਼ਹਿਰ ਦੇ ਤੇ ਇਕ ਪਿੰਡ ਜੱਸੋਮਾਜਰਾ ਦਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਵਲੋਂ ਦਿੱਤੀ ਗਈ।
ਨਵਾਂਸ਼ਹਿਰ ਵਿਚ ਹੁਣ ਤਕ ਕੋਰੋਨਾ ਦੇ 234 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 148 ਮਰੀਜ਼ ਠੀਕ ਹੋ ਚੁਕੇ ਹਨ ਤੇ ਐਕਟਿਵ ਮਾਮਲੇ 85 ਹਨ। ਇਨ੍ਹਾਂ ਵਿਚੋਂ 1 ਮਰੀਜ਼ ਕੋਰੋਨਾ ਕਾਰਨ ਆਪਣੀ ਜਾਨ ਵੀ ਗੁਆ ਬੈਠਾ ਹੈ। ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13135 ਲੋਕਾਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 360 ਦੀ ਰਿਪੋਰਟ ਅਜੇ ਪੈਂਡਿੰਗ ਹੈ। ਅੱਜ ਜਿਹੜੇ ਕੇਸ ਨਵਾਂਸ਼ਹਿਰ ਤੋਂ ਮਿਲੇ ਹਨ ਉਨ੍ਹਾਂ ਵਿਚੋਂ 4 ਫ੍ਰੈਂਡਜ਼ ਕਾਲੋਨੀ ਤੇ4 ਗਣੇਸ਼ ਨਗਰ ਤੋਂ ਹਨ ਤੇ ਇਕ ਕੇਸ ਪਿੰਡ ਜੱਸੋਮਾਜਰਾ ਤੋਂ ਹੈ।
ਹੁਣ ਤੱਕ ਦੁਨੀਆਂ ਭਰ ‘ਚ 1 ਕਰੋੜ, 32,7348 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 7,745,998 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 5,76,490 ਲੋਕਾਂ ਦੀ ਜਾਨ ਜਾ ਚੁੱਕੀ ਹੈ। ਭਾਰਤ ਚ ਹੁਣ ਤੱਕ 9 ਲੱਖ, 11 ਹਜ਼ਾਰ, 629 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 5,73,953 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 23788 ਲੋਕਾਂ ਦੀ ਜਾਨ ਜਾ ਚੁੱਕੀ ਹੈ।