A case of firing : ਬੀਤੀ ਰਾਤ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਜਸਵਿੰਦਰ ਸਿੰਘ ਧੁੰਨਾ ਦੇ ਘਰ ਕੁਝ ਹਮਲਾਵਰਾਂ ਵਲੋਂ ਗੋਲੀ ਚਲਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਵਿਕਰਮਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਧੁੰਨਾ ਕਲ ਜਦੋਂ ਉਹ ਗਲੀ ਵਿਚੋਂ ਜਾ ਰਿਹਾ ਸੀ ਤਾਂ ਜਸਤੇਜ ਸਿੰਘ ਨਾਂ ਦੇ ਲੜਕੇ ਨੇ ਉਸ ਨਾਲ ਬਦਤਮੀਜ਼ੀ ਕੀਤੀ ਤੇ ਇਸ ਨੂੰ ਲੈ ਕੇ ਦੋਵਾਂ ਵਿਚਾਲੇ ਕਹਾ-ਸੁਣੀ ਹੋ ਗਈ ਤੇ ਜਸਤੇਜ ਸਿੰਘ ਨਾਂ ਦਾ ਲੜਕਾ ਜਸਵਿੰਦਰ ਸਿੰਘ ਨੂੰ ਇਹ ਕਹਿ ਕੇ ਚਲਾ ਗਿਆ ਕਿ ਉਹ ਸ਼ਾਮ ਨੂੰ ਤੈਨੂੰ ਸਬਕ ਸਿਖਾਵੇਗਾ। ਜਸਵਿੰਦਰ ਜਦੋਂ ਸ਼ਾਮ ਨੂੰ ਜਦੋਂ ਘਰੋਂ ਕਿਸੇ ਕੰਮ ਲਈ ਨਿਕਲਿਆ ਤਾਂ ਰਸਤੇ ਵਿਚ ਹੀ ਜਸਤੇਜ ਸਿੰਘ ਤੇ ਉਸ ਦੇ ਕੁਝ ਸਾਥੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ ਤੇ ਉਹ ਬਹੁਤ ਮੁਸ਼ਕਲ ਨਾਲੋਂ ਉਥੋਂ ਭੱਜ ਸਕਿਆ। ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਦੁਬਾਰਾ ਲਗਭਗ ਪੌਣੇ 11 ਵਜੇ ਜਸਤੇਜ ਸਿੰਘ ਆਪਣੇ ਚਾਚੇ ਤੇ ਲਗਭਗ 10-12 ਸਾਥੀਆਂ ਨਾਲ ਜਸਵਿੰਦਰ ਸਿੰਘ ਦੇ ਘਰ ਪੁੱਜਾ ਅਤੇ ਬਾਹਰ ਆ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਤੇ ਪਿਸਤੌਲਾਂ ਵੀ ਸਨ।
ਜਸਵਿੰਦਰ ਨੇ ਦੱਸਿਆ ਕਿ ਜਦੋਂ ਸਾਡੇ ਵਿਚੋਂ ਕੋਈ ਘਰ ਦੇ ਬਾਹਰ ਨਹੀਂ ਨਿਕਲਿਆ ਤਾਂ ਉਸ ਨੇ ਡਰਾਉਣ-ਧਮਕਾਉਣ ਲਈ ਘਰ ਦੀ ਛੱਤ ਵਾਲੇ ਪਾਸੇ ਇਕ ਗੋਲੀ ਵੀ ਚਲਾ ਦਿੱਤੀ ਤੇ ਤੇਜ਼ ਹਥਿਆਰਾਂ ਨਾਲ ਘਰ ਦੇ ਸ਼ੀਸ਼ਿਆਂ ਨੂੰ ਵੀ ਭੰਨਣਾ ਸ਼ੁਰੂ ਕਰ ਦਿੱਤਾ। ਇਸ ਸਾਰੀ ਗੱਲ ਦੀ ਸੂਚਨਾ ਵਿਕਰਮਜੀਤ ਨੇ ਆਪਣੇ ਪਿਤਾ ਜਸਵਿੰਦਰ ਸਿੰਘ ਨੂੰ ਫੋਨ ‘ਤੇ ਦਿੱਤੀ ਜੋ ਕਿ ਉਸ ਸਮੇਂ ਚੰਡੀਗੜ੍ਹ ਵਿਚ ਮੌਜੂਦ ਸਨ। ਉਨ੍ਹਾਂ ਨੇ ਤੁਰੰਤ ਇਸ ਸਬੰਧੀ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ। ਪੁਲਿਸ ਨੂੰ ਜਦੋਂ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਘਰ ਪੁੱਜੇ ਤਾਂ ਉਥੇ ਉਨ੍ਹਾਂ ਨੇ ਗੋਲੀ ਦਾ ਖੋਲ ਬਰਾਮਦ ਕੀਤਾ ਅਤੇ ਜਸਤੇਜ, ਉਸ ਦੇ ਚਾਚਾ ਤੇ ਉਸ ਦੇ ਬਾਕੀ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ। ਉਨ੍ਹਾਂ ਨੇ ਸਾਰੇ ਮਾਮਲੇ ਦੀ ਤਫਤੀਸ਼ ਕਰਦਿਆਂ ਹਮਲਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਸਵਿੰਦਰ ਸਿੰਘ ਧੁੰਨਾ ਨੇ ਕਿਹਾ ਕਿ ਇਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਦੇ ਮਨ ਵਿਚ ਪੁਲਿਸ ਦਾ ਜ਼ਰਾ ਵੀ ਖੌਫ ਨਹੀਂ ਰਿਹਾ ਦੂਜੇ ਪਾਸੇ ਪੁਲਿਸ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਤੁਰੰਤ ਹੀ ਇਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ।