A father and son : ਅਬੋਹਰ ਦੇ ਪਿੰਡ ਉਸਮਾਨਖੇੜਾ ਵਿਖੇ ਕੈਂਟਰ ਨਾਲ ਕਾਰ ਦੀ ਟੱਕਰ ਹੋ ਗਈ। ਇਸ ਸੜਕ ਹਾਦਸੇ ਵਿਚ ਪਿਓ-ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿੰਡ ਟਾਹਲੀਵਾਲਾ ਬੋਦਲਾ ਨਿਵਾਸੀ ਮੰਗਤਰਾਮ ਆਪਣੇ ਪਿਤਾ ਕਾਲੂਰਾਮ ਨੂੰ ਦਵਾਈ ਦਿਵਾਉਣ ਵਾਸਤੇ ਸ਼੍ਰੀ ਗੰਗਾਨਗਰ ਤੋਂ ਮੰਗਲਵਾਰ ਸਵੇਰੇ ਕਾਰ ਵਿਚ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਉਸਮਾਨਖੇਰਾ ਦੇ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫਤਾਰ ਕੈਂਟਰ ਨੇ ਸਾਹਮਣਿਓਂ ਟੱਕਰ ਮਾਰ ਦਿੱਤੀ।
ਮੰਗਤਰਾਮ ਤੇ ਕਾਲੂਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਦੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਕਾਰ ਤੋਂ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਚੀਥੜੇ ਉਡ ਗਏ ਅਤੇ ਦੋਵੇਂ ਲਾਸ਼ਾਂ ਕਾਰ ਦੀ ਬਾਡੀ ਨਾਲ ਚਿਪਕ ਗਈਆਂ। ਮੰਗਤਰਾਮ ਇਕਲੌਤਾ ਬੇਟਾ ਸੀ ਤੇ ਮ੍ਰਿਤਕ ਮੰਗਤਰਾਮ ਦੇ ਦੋ ਬੱਚੇ ਹਨ। ਗੱਡੀ ਦੇ ਇੰਸ਼ੋਰੈਂਸ ਤੇ ਕਾਗਜ਼ਾਤ ਨਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।