A special type : ਸੀ. ਟੀ. ਗਰੁੱਪ ਆਫ ਇੰਸਟੀਚਿਊਸ਼ਨ (ਮਕਸੂਦਾਂ) ਦੀ ਰਿਸਰਚ ਟੀਮ ਦੇ ਅਸਿਸਟੈਂਟ ਪ੍ਰੋ. ਨਵਦੀਪ ਸਿੰਘ ਨੇ ਸਟ੍ਰੀਟ ਸੋਲਰ ਲਾਈਟ ਸਿਸਟਮ ਤਿਆਰ ਕੀਤਾ ਹੈ। ਲਾਈਟ ਸਿਸਟਮ ‘ਚ ਇਕ ਸੌਰ ਪੈਨਲ ਮਾਡਿਊਲ ਸ਼ਾਮਲ ਕੀਤਾ ਗਿਆ ਹੈ ਜੋ ਪ੍ਰਤੱਖ ਕਰੰਟ (ਡੀ. ਸੀ.) ਰੂਪ ‘ਚ ਬਿਜਲੀ ਪੈਦਾ ਕਰਨ ਲਈ ਸੂਰਜ ਤੋਂ ਰੌਸ਼ਨੀ ਊਰਜਾ ਨੂੰ ਬਦਲਦਾ ਹੈ। ਮਾਡਿਊਲ ਨੂੰ ਇੰਝ ਤਿਆਰ ਕੀਤਾ ਗਿਆ ਹੈ ਜਿਸ ‘ਚ ਵੱਧ ਤੋਂ ਵੱਧ ਧੁੱਪ ਮਿਲ ਸਕੇ। ਮਾਡਿਊਲ ਵੋਲਟੇਜ ਅਤੇ ਕਰੰਟ ਪੈਦਾ ਕਰਦਾ ਹੈ ਜਿਸ ਦਾ ਇਸਤੇਮਾਲ ਬੈਟਰੀ ਨੂੰ ਚਾਰਜ ਕਰਨ ‘ਚ ਕੀਤਾ ਜਾਂਦਾ ਹੈ। ਬੈਟਰੀ ‘ਚ ਮੌਜੂਦ ਊਰਜਾ ਦੀ ਵਰਤੋਂ ਰਾਤ ਦੇ ਸਮੇਂ ਐੱਲ. ਈ. ਡੀ. ਲਾਈਟ ਚਲਾਉਣ ਲਈ ਕੀਤੀ ਜਾਂਦੀ ਹੈ।
ਜਾਣਕਾਰੀ ਦਿੰਦਿਆਂ ਨਵਦੀਪ ਨੇ ਦੱਸਿਆ ਕਿ ਸਿਸਟਮ ‘ਚ ਚਾਰਜ ਕੰਟਰੋਲਰ ਵੀ ਹੁੰਦਾ ਹੈ ਜਿਸ ਦਾ ਇਸਤੇਮਾਲ ਬੈਟਰੀਆਂ ਦੀ ਚਾਰਜਿੰਗ ਨੂੰ ਕੰਟਰੋਲ ਕਰਨ ਲਈ ਕੀਤਾ ਜਾਂਦਾ ਹੈ। ਸੌਰ ਪੈਨਲਾਂ ਤੋਂ ਆਊਟਪੁੱਟ ਬਦਲੇ ਜਾਂਦੇ ਹਨ। ਸੌਰ ਪੈਨਲਾਂ ਤੋਂ ਬੈਟਰੀ ਦੀ ਓਵਰਚਾਰਜਿੰਗ ਨੂੰ ਰੋਕਣਾ, ਬੈਟਰੀ ਨੂੰ ਓਵਰਲੋਡ ਕਰਨ ਤੋਂ ਰੋਕਣਾ ਅਤੇ ਲੋਡ ਦੀ ਕਾਰਜ ਸਮਰੱਥਾ ਨੂੰ ਕੰਟਰੋਲ ਕਰਨਾ ਹੈ। ਚਾਰਜ ਕੰਟਰੋਲਰ ਬੈਟਰੀ ਨੂੰ ਓਵਰਚਾਰਜ ਅਤੇ ਡੂੰਘੇ ਡਿਸਚਾਰਜ ਤੋਂ ਬਚਾਉਂਦਾ ਹੈ। ਸੀ. ਟੀ. ਗਰੁੱਪ ਦੇ ਐੱਮ. ਡੀ. ਮਨਬੀਰ ਸਿੰਘ ਤੇ ਮਕਸੂਦਾਂ ਕੈਂਪਸ ਦੀ ਡਾਇਰੈਕਟਰ ਡਾ. ਜਸਦੀਪ ਕੌਰ ਧਾਮੀ ਨੇ ਨੌਜਵਾਨਾਂ ਨੂੰ ਖੋਜ ਆਧਾਰਤ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਤੋਂ ਪਹਿਲਾਂ ਵੀ ਸੀ.ਟੀ. ਗਰੁੱਪ ਮਕਸੂਦਾਂ ਕੈਂਪਸ ਦੀ ਰਿਸਰਚ ਟੀਮ ਦੇ ਅਸਿਸਟੈਂਟ ਪ੍ਰੋ. ਨਵਦੀਪ ਸਿੰਘ, ਮਕੈਨੀਕਲ ਇੰਜੀਨੀਅਰਿੰਗ ਦੇ ਅਸਿਸਟੈਂਟ ਪ੍ਰੋ. ਵਿਕਾਸ ਕੁਮਾਰ ਨੇ ਰਿਚਾਰਜੇਬਲ ਐਂਡ ਪੋਰਟੇਬਲ ਯੂਵੀਸੀ ਸੈਨੇਟਾਈਜਰ ਬੇਟਨ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਸੀ। ਕੋਰੋਨਾ ਕਾਲ ‘ਚ ਇਸ ਨਾਲ ਮੋਬਾਈਲ ਅਤੇ ਇਸ ਵਰਗੇ ਉਪਕਰਨ ਰੋਗਾਣੂ ਮੁਕਤ ਕਰਨ ‘ਚ ਮਦਦ ਮਿਲੇਗੀ। ਪ੍ਰੋ. ਨਵਦੀਪ ਅਤੇ ਪ੍ਰੋ. ਵਿਕਾਸ ਨੇ ਕਿਹਾ ਕਿ ਇਹ ਪ੍ਰਾਜੈਕਟ ਅਲਟਰਾਵਾਇਲੇਟ ਸੀ. ਐੱਲ. ਈ. ਟੀ. ਸਟ੍ਰਿਪ ‘ਤੇ ਆਧਾਰਿਤ ਹੈ ਜੋ ਬੈਕਟੀਰੀਆ, ਵਾਇਰਸ ਆਦਿ ਰੋਗ ਪੈਦਾ ਕਰਨ ਵਾਲੇ ਡੀ. ਐੱਨ. ਏ. ਨੂੰ ਖਤਮ ਕਰ ਦਿੰਦਾ ਹੈ। ਇਹ ਬੇਟਨ ਪ੍ਰਾਜੈਕਟ 6000 MHH ਦੀ ਬੈਟਰੀ ਨਾਲ ਲੈਸ ਹੈ ਜੋ ਸਾਧਾਰਨ ਮਾਈਕ੍ਰੋ ਯੂ. ਐੱਸ. ਬੀ. ਚਾਰਜਰ ਨਾਲ ਸਿੰਗਲ ਫੁੱਲ ਚਾਰਜ ਹੋਣ ‘ਤੇ ਲਗਭਗ 5 ਤੋਂ 6 ਘੰਟੇ ਦੀ ਬੈਟਰੀ ਦਾ ਬੈਕਅੱਪ ਦਿੰਦਾ ਹੈ।