Accused cannot be : ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਸਬੰਧੀ ਸਾਫ ਕਰ ਦਿੱਤਾ ਹੈ ਕਿ ਜੇਕਰ ਕਿਸੇ ਵੱਲੋਂ ਚਲਾਈ ਗਈ ਗੋਲੀ ਕਿਸੇ ਨੂੰ ਨਹੀਂ ਲੱਗਦੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਨਿਰਦੋਸ਼ ਹੈ। ਇਸ ਮਾਮਲੇ ‘ਚ ਪਟੀਸ਼ਨਕਰਤਾ ਵੱਲੋਂ ਚਲਾਈ ਗੋਲੀ ਪੀੜਤ ਨੂੰ ਨਹੀਂ ਲੱਗੀ ਇਸ ਆਧਾਰ ‘ਤੇ ਉਸ ਨੂੰ ਜ਼ਮਾਨਤ ਕਿਸੇ ਵੀ ਹਾਲਤ ‘ਚ ਨਹੀਂ ਦਿੱਤੀ ਜਾਣੀ ਚਾਹੀਦੀ। ਪਟੀਸ਼ਕਰਤਾ ਲੁਧਿਆਣਾ ਨਿਵਾਸੀ ਜੀਤੇਂਦਰ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਨੇ ਸ਼ਿਕਾਇਤਕਰਤਾ ਦੇ ਪਿਤਾ ‘ਤੇ ਗੋਲੀ ਨਹੀਂ ਚਲਾਈ ਸੀ ਸਗੋਂ ਹਵਾ ‘ਚ ਫਾਇਰਿੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਗੋਲੀ ਜਦੋਂ ਕਿਸੇ ਨੂੰ ਲੱਗੀ ਹੀ ਨਹੀਂ ਤਾਂ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਉਸ ‘ਤੇ ਲਗਾਈ ਜਾ ਸਕਦੀ ਹੈ।
ਜ਼ਮਾਨਤ ਦਾ ਵਿਰੋਧ ਕਰਦੇ ਹੋਏ ਪੰਜਾਬ ਸਰਕਾਰ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਪਿਤਾ ‘ਤੇ ਹੀ ਗੋਲੀ ਚਲਾਈ ਗਈ ਸੀ ਪਰ ਨਿਸ਼ਾਨਾ ਨਾ ਲੱਗਣ ਕਾਰਨ ਉਹ ਬਚ ਗਏ। ਇਸ ਲਈ ਪਟੀਸ਼ਨਕਰਤਾ ਦੀ ਹਿਰਾਸਤ ਜ਼ਰੂਰੀ ਹੈ ਕਿਉਂਕਿ ਅਜੇ ਤੱਕ ਹਥਿਆਰ ਬਰਾਮਦ ਨਹੀਂ ਹੋਇਆ ਹੈ। ਹਾਈਕੋਟ ਨੇ ਕਿਹਾ ਕਿ ਸਿਰਫ ਇਹ ਆਧਾਰ ਕਿ ਸ਼ਿਕਾਇਤਕਰਤਾ ਦਾ ਪਿਤਾ ਬਚ ਗਿਆ, ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਸ਼ਿਕਾਇਤਕਰਤਾ ਨੂੰ ਬਚਾਉਣ ਲਈ ਕਾਫੀ ਨਹੀਂ ਹੈ। ਜਿਹੜੇ ਹਾਲਾਤਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਉਹ ਟ੍ਰਾਇਲ ਕੋਰਟ ਵੱਲੋਂ ਤੈਅ ਕੀਤਾ ਜਾਵੇਗਾ। ਫਿਲਹਾਲ ਪਟੀਸ਼ਨਕਰਤਾ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਕਿ ਹਥਿਆਰ ਬਰਾਮਦ ਕੀਤਾ ਜਾ ਸਕੇ। ਹਾਈਕੋਰਟ ਦੇ ਜਸਟਿਸ ਐੱਚ. ਐੱਸ. ਸੇਠੀ ਨੇ ਕਿਹਾ ਕਿ ਜੇਕਰ ਪਟੀਸ਼ਨਕਰਤਾ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਹ ਮਾਮਲੇ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਜ਼ਮਾਨਤ ਦੀ ਮੰਗ ਨੂੰ ਖਾਰਜ ਕਰ ਦਿੱਤਾ। ਇਸ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਕਿ ਫਾਇਰਿੰਗ ਕਰਨ ਵਾਲਾ ਵਿਅਕਤੀ ਦੋਸ਼ੀ ਹੀ ਮੰਨਿਆ ਜਾਵੇਗਾ ਭਾਵੇਂ ਉਸ ਵੱਲੋਂ ਚਲਾਈ ਗਈ ਗੋਲੀ ਕਿਸੇ ਨੂੰ ਲੱਗੇ ਜਾਂ ਨਾ ਤੇ ਗੋਲੀ ਨਾ ਲੱਗਣ ਦੇ ਆਧਾਰ ‘ਤੇ ਉਹ ਕਿਸੇ ਵੀ ਹਾਲਤ ‘ਚ ਜ਼ਮਾਨਤ ਲੈਣ ਦਾ ਹੱਕਦਾਰ ਨਹੀਂ ਹੋਵੇਗਾ। ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਇਸ ‘ਤੇ ਵਿਚਾਰ ਕੀਤਾ ਜਾਵੇਗਾ।