After the delivery : ਅੰਮ੍ਰਿਤਸਰ ਵਿਖੇ ਡਲਿਵਰੀ ਤੋਂ ਬਾਅਦ ਗਰਭਵਤੀ ਔਰਤ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਡਾਕਟਰਾਂ ਤੇ ਸਟਾਫ ਮੈਂਬਰਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਮਿਲੀ ਜਾਣਕਾਰੀ ਮੁਤਾਬਕ ਔਰਤ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬੇਬੇ ਨਾਨਕੀ ਵਾਰਡ ਵਿਚ ਬੱਚੇ ਨੂੰ ਜਨਮ ਦਿੱਤਾ। ਬੱਚਾ ਤੰਦਰੁਸਤ ਹੈ ਪਰ ਡਲਿਵਰੀ ਤੋਂ ਬਾਅਦ ਪਤਾ ਲੱਗਾ ਕਿ ਉਕਤ ਔਰਤ ਦੀ ਰਿਪੋਰਟ ਪਾਜੀਟਿਵ ਹੈ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਸੰਪਰਕ ਵਿਚ ਆਉਣ ਵਾਲੇ 6 ਡਾਕਟਰਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਮੰਗਲਵਾਰ ਨੂੰ ਔਰਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਔਰਤ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਸਨ ਪਰ ਔਰਤ ਨੂੰ ਪ੍ਰਸੂਤੀ ਦਰਦ ਸ਼ੁਰੂ ਹੋਣ ਕਾਰਨ ਡਾਕਟਰਾਂ ਨੂੰ ਜਲਦ ਹੀ ਆਪ੍ਰੇਸ਼ਨ ਕਰਨਾ ਪਿਆ ਕਿਉਂਕਿ ਡਲਿਵਰੀ ਵਿਚ ਦੇਰੀ ਹੋਣ ਕਾਰਨ ਉਕਤ ਔਰਤ ਦੀ ਤਬੀਅਤ ਵਿਗੜ ਸਕਦੀ ਸੀ।
ਜਿਲ੍ਹਾ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ । ਅੱਜ ਸਵੇਰੇ ਹੀ ਜ਼ਿਲੇ ਫਿਰ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ, ਮ੍ਰਿਤਕਾ ਦੀ ਪਛਾਣ 107 ਸਾਲਾ ਬਜ਼ੁਰਗ ਦੇ ਰੂਪ ਵਿਚ ਹੋਈ ਹੈ। ਉਕਤ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਚੱਲ ਰਿਹਾ ਸੀ। ਇਸ ਦੇ ਨਾਲ ਹੀ ਜ਼ਿਲੇ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 27 ਹੋ ਗਈ ਹੈ ਤੇ ਜਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 695 ਹੋ ਗਈ ਹੈ।
ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 178533 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਅੱਜ 15 ਜਿਲਿਆਂ ਵਿਚੋਂ 118 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ ਵਿਚ 39, ਐਸਏਐਸ ਨਗਰ ਵਿਚ 7, ਜਲੰਧਰ ਵਿਚ 1, ਪਟਿਆਲਾ ਵਿਚ 12, ਜਲੰਧਰ ਵਿਚ 1, ਕਪੂਰਥਲਾ ਵਿਚ 2, ਸੰਗਰੂਰ ਵਿਚ 8, ਫਿਰੋਜਪੁਰ ਵਿਚ 1, ਤਰਨਤਾਰਨ ਵਿਚ 6, ਫਤਹਿਗੜ੍ਹ ਸਾਹਿਬ ਵਿਚ 2, ਲੁਧਿਆਣਾ ਵਿਚ 21, ਮਾਨਸਾ ਵਿਚ 1, ਹੁਸ਼ਿਆਰਪੁਰ ਵਿਚ 5, ਗੁਰਦਾਸਪੁਰ ਵਿਚ 4, ਬਰਨਾਲਾ ਵਿਚ 8 ਅਤੇ ਰੋਪੜ ਵਿਚ 1 ਕੇਸ ਮਿਲਿਆ ਹੈ।