Allegation of charging : ਪੰਜਾਬ ਸਰਕਾਰ ਵਲੋਂ ਕੋਰੋਨਾ ਟੈਸਟ ਲਈ ਫੀਸ ਨਿਰਧਾਰਤ ਕੀਤੀ ਗਈ ਹੈ ਪਰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਕੋਰੋਨਾ ਟੈਸਟ ਦੀ ਵਾਧੂ ਫੀਸ ਲਈ ਜਾ ਰਹੀ ਹੈ ਜਿਸ ਕਾਰਨ ਉਹ ਵਿਵਾਦਾਂ ਦੇ ਘੇਰੇ ਵਿਚ ਆਗਿਆਹੈ। CA ਰਾਜੀਵ ਮਕੋਲ ਨੇ ਹਸਪਤਾਲ ‘ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਹਸਪਤਾਲ ਨੇ ਕੋਰੋਨਾ ਟੈਸਟ ਲਈ ਨਿਰਧਾਰਤ ਕੀਮਤ ਤੋਂ ਵਧ ਪੈਸੇ ਵਸੂਲੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਟੈਸਟ ਦੀ ਫੀਸ ਸਰਕਾਰ ਵਲੋਂ 2400 ਰੁਪਏ ਤੈਅ ਕੀਤੀ ਗਈ ਹੈ ਪਰ ਹਸਪਤਾਲ ਨੇ ਉਨ੍ਹਾਂ ਤੋਂ ਟੈਸਟ ਲਈ 5500 ਰੁਪਏ ਵਸੂਲੇ ਹਨ। ਉਨ੍ਹਾਂ ਨੇ ਇਸਦੀ ਸ਼ਿਕਾਇਤ ਡੀ. ਸੀ. ਘਣਸ਼ਿਆਮ ਥੋਰੀ ਨੂੰ ਵੀ ਦਿੱਤੀ। ਜਾਂਚ ‘ਚ ਹਸਪਤਾਲ ‘ਤੇ ਲਗਾਏ ਗਏ ਦੋਸ਼ ਸਹੀ ਪਾਏ ਗਏ। ਡੀ. ਸੀ. ਨੇ ਹੁਣ ਪੂਰੇ ਮਾਮਲੇ ਦੀ ਰਿਪੋਰਟ ਬਣਾ ਕੇ ਸਿਹਤ ਵਿਭਾਗ ਦੇ ਐਡੀਸ਼ਨਲ ਚੀਫ ਸੈਕ੍ਰੇਟਰੀ ਨੂੰ ਨਿਯਮਾਂ ਮੁਤਾਬਕ ਅਗਲੀ ਕਾਰਵਾਈ ਲਈ ਭੇਜ ਦਿੱਤੀ ਹੈ।
ਜੀ. ਟੀ. ਬੀ. ਨਗਰ ਦੇ ਰਹਿਣ ਵਾਲੇ ਚਾਰਟਰਡ ਅਕਾਊਂਟੈਂਟ ਰਾਜੀਵ ਮਕੋਲ ਨੇ ਡੀ. ਸੀ. ਨੂੰ ਦੱਸਿਆ ਕਿ ਉਨ੍ਹਾਂ ਵਿਚ ਕੋਈ ਕੋਰੋਨਾ ਲੱਛਣ ਨਹੀਂ ਸਨ ਪਰ ਹਿਮਾਚਲ ਪ੍ਰਦੇਸ਼ ਜਾਣ ਲਈ ਦੋਸਤ ਦੇ ਕਹਿਣ ‘ਤੇ ਉਨ੍ਹਾਂ ਨੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਤੋਂ ਕੋਰੋਨਾ ਟੈਸਟ ਕਰਵਾਇਆ ਸੀ। 21 ਜੁਲਾਈ ਨੂੰ ਕੋਰੋਨਾ ਟੈਸਟ ਲਈ ਉਨ੍ਹਾਂ ਨੇ 5500 ਰੁਪਏ ਦਿੱਤੀ ਜਿਸ ਦੀ ਰਸੀਦ ਵੀ ਉਨ੍ਹਾਂ ਕੋਲ ਹੈ। ਇਸ ਦੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਦੋਸਤ SRL ਲੈਬ ਵਿਚ ਗਿਆ ਤਾਂ ਉਨ੍ਹਾਂ ਤੋਂ ਸਿਰਫ 2400 ਰੁਪਏ ਲਏ ਗਏ। ਉਨ੍ਹਾਂ ਨੇ ਡਾ. ਸਵਪਨ ਸੂਦ ਨੂੰ ਫੋਨ ਕੀਤਾ ਤੇ ਓਵਰਚਾਰਜਿੰਗ ਦੀ ਗੱਲ ਕਹੀ।
ਡਾਕਟਰ ਨੇ ਕਿਹਾ ਕਿ ਜਲੰਧਰ ਵਿਚ ਉਨ੍ਹਾਂ ਦਾ ਇਕੱਲਾ ਅਜਿਹਾ ਹਸਪਤਾਲ ਜੈ ਹੋ ਕੋਰੋਨਾ ਟੈਸਟ ਕਰਰਹੇ ਹਨ ਇਸ ਲਈ ਚਾਰਜਿਸ ਜ਼ਿਆਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਛੇ ਘੰਟੇ ਵਿਚ ਰਿਪੋਰਟ ਮਿਲ ਜਾਵੇਗੀ ਪਰ ਰਿਪੋਰਟ ਉਨ੍ਹਾਂ ਨੂੰ ਅਗਲੇ ਦਿਨ ਮਿਲੀ। ਪੰਜਾਬ ਸਰਕਾਰ ਨੇ ਕੋਰੋਨਾ ਟੈਸਟ ਦੀ ਫੀਸ 2400 ਰੁਪਏ ਤੈਅ ਕਰਕੇ ਰੱਖੀ ਹੈ ਇਸ ਦੇ ਬਾਵਜੂਦ ਉਨ੍ਹਾਂ ਤੋਂ 3100 ਰੁਪਏ ਜ਼ਿਆਦਾ ਵਸੂਲੇ ਗਏ।