Amazing sighting of : ਸਦੀ ਦਾ ਦੂਜਾ ਸਭ ਤੋਂ ਦੁਰਲੱਭ ਸੂਰਜ ਗ੍ਰਹਿਣ ਦਾ ਅਨੋਖਾ ਨਜ਼ਾਰਾ ਪੰਜਾਬ-ਹਰਿਆਣਾ ਵਿਚ ਵੀ ਦੇਖਣ ਨੂੰ ਮਿਲਿਆ।ਇਸ ਦੌਰਾਨ ਆਸਮਾਨ ਵਿਚ ਸੂਰਜ ਦਾ ਘੇਰਾ ਰਿੰਗ ਦੀ ਤਰ੍ਹਾਂ ਬਣਦਾ ਹੋਇਆ ਦਿਖਾਈ ਦਿੱਤਾ। ਹਰਿਆਣਾ ਦੇ ਸਿਰਸਾ ਤੇ ਯਮੁਨਾਨਗਰ ਵਿਚ ਰਿੰਗ ਆਫ ਫਾਇਰ ਦਾ ਨਜ਼ਰਾ ਦੇਖਣ ਨੂੰ ਮਿਲਿਆ। ਇਥੇ ਸੂਰਜ ਇਕ ਅੰਗੂਠੀ ਦੀ ਆਕਾਰ ਵਿਚ ਬਦਲ ਗਿਆ। ਪੰਜਾਬ ਦੇ ਜ਼ੀਰਕਪੁਰ ਵਿਚ ਵੀ ਸੂਰਜ ਦਾ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਸੂਰਜ ਗ੍ਰਹਿਣ ਨੂੰ
ਅੱਜ ਦਾ ਸੂਰਜ ਗ੍ਰਹਿਣ ਕਈ ਅਰਥਾਂ ਵਿਚ ਵੱਕਰਾ ਹੈ। ਸੋਧ ਅਨੁਸਾਰ ਇਹ ਗ੍ਰਹਿਣ ਉੱਤਰ ਭਾਰਤ ਵਿਚ ਸਿਰਫ 21 ਕਿ. ਮੀ. ਚੌੜੀ ਇਕ ਪੱਟੀ ਵਿਚ ਹੀ ਨਜ਼ਰ ਆਏਗਾ। ਹੋਰ ਥਾਵਾਂ ‘ਤੇ ਇਹ ਅੰਸ਼ਿਕ ਗ੍ਰਹਿਣ ਦੀ ਤਰ੍ਹਾਂ ਹੀ ਦਿਖੇਗਾ। ਗ੍ਰਹਿਣ ਦੀ ਜ਼ਿਆਦਾਤਰ ਮਿਆਦ 38 ਸੈਕੰਡ ਰਹੇਗੀ। ਇਸ ਸਦੀ ਦੇ ਬੀਤੇ 20 ਸਾਲਾਂ ‘ਚ ਭਾਰਤ ਤੋਂ 5 ਸੂਰਜ ਗ੍ਰਹਿਣ ਜੋ 2005, 2006, 2209, 2010, 2019 ਵਿਚ ਨਜ਼ਰ ਆਏ। ਜੋ ਗੱਲ ਇਸ ਗ੍ਰਹਿਣ ਨੂੰ ਬੇਹੱਦ ਦੁਰਲੱਭ ਬਣਾਉਂਦੀ ਹੈ ਉਹ ਇਹ ਹੈ ਕਿ ਇਸ ਤੋਂ ਬਾਅਦ ਵਿਚ ਵਿਚ ਇਸ ਸ਼ਤਾਬਦੀ ਵਿਚ ਸਿਰਫ ਤਿੰਨ ਸੂਰਜ ਗ੍ਰਹਿਣ ਹੋਰ ਦਿਖਾਈ ਦੇਣਗੇ ਉਹ ਵੀ ਕਾਫੀ ਲੰਬੇ ਸਮੇਂ ਤੋਂ ਬਾਅਦ।
ਸਦੀ ਦਾ ਦੂਜਾ ਸਭ ਤੋਂ ਵੱਡਾ ਗ੍ਰਹਿਣ ਆਪਣੇ ਅਦਭੁੱਤ ਰੂਪ ਵਿਚ ਪੰਜਾਬ ਦੇ ਅੰਮ੍ਰਿਤਸਰ ਵਿਚ ਦੇਖਣ ਨੂੰ ਮਿਲਿਆ ਹੈ। ਉਥੇ ਧਰਮ ਨਗਰੀ ਵਿਚ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕੁਰੂਕਸ਼ੇਤਰ ਵਿਚ ਸੰਤਾਂ-ਮਹੰਤਾਂ ਨੇ ਪੂਜਾ-ਪਾਠ ਤੇ ਹਵਨ ਕੀਤੇ। ਹਰਿਆਣਾ ਦੇ ਸਿਰਸਾ, ਰਤੀਆ ਤੇ ਕੁਰੂਕਸ਼ੇਤਰ ਵਿਚ ਵੀ ਅੱਗ ਦਾ ਛੱਲਾ ਨਜ਼ਰ ਆਇਆ। ਇਸ ਵਾਰ ਦੇ ਸੂਰਜ ਗ੍ਰਹਿਣ ਦਾ ਯੋਗ 80 ਸਾਲ ਬਾਅਦ ਬਣਿਆ ਹੈ। ਮੱਸਿਆ ਦੇ ਦਿਨ ਚੰਦਰਮਾ ਜਦੋਂ ਸੂਰਜ ਦੇ ਧਰਤੀ ਦੇ ਵਿਚ ਆ ਜਾਂਦਾ ਹੈ ਤਾਂ ਇਹ ਪੂਰਾ ਸੂਰਜ ਗ੍ਰਹਿਣ ਲਗਦਾ ਹੈ।