Amendment to Arms : ਫਿਰੋਜ਼ਪੁਰ : ਆਰਮਜ ਐਕਟ 1959 ‘ਚ ਕੀਤੀ ਸੋਧ ਮੁਤਾਬਕ ਕੋਈ ਵੀ ਅਸਲਾ ਲਾਇਸੈਂਸਧਾਰੀ ਆਪਣੇ ਅਸਲੇ ਲਾਇਸੈਂਸ ‘ਤੇ ਵੱਧ ਤੋਂ ਵੱਧ 2 ਹੀ ਹਥਿਆਰ ਰੱਖ ਸਕਦਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ v-11026/42/2019-Arms ਮਿਤੀ 08/01/2020 ਅਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ ਮੁਤਾਬਕ ਜ਼ਿਲ੍ਹੇ ਦੇ ਕਈ ਅਸਲਾ ਲਾਇਸੈਂਸ ਧਾਰਕਾਂ ਕੋਲ ਇੱਕ ਅਸਲਾ ਲਾਇਸੈਂਸ ‘ਤੇ 2 ਤੋਂ ਵੱਧ ਹਥਿਆਰ ਰੱਖੇ ਹੋਏ ਹਨ, ਜਦਕਿ ਕੋਈ ਵੀ ਅਸਲਾ ਧਾਰਕ ਇੱਕ ਅਸਲਾ ਲਾਇਸੈਂਸ ਤੇ 2 ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ।
ਜਾਣਕਾਰੀ ਦਿੰਦਿਆਂ ਰਾਜਦੀਪ ਕੌਰ ਨੇ ਦੱਸਿਆ ਕਿ ਜੇਕਰ ਕਿਸੇ ਲਾਇਸੈਂਸ ਧਾਰਕ ਕੋਲ ਇੱਕ ਅਸਲਾ ਲਾਇਸੈਂਸ ‘ਤੇ 2 ਤੋਂ ਵੱਧ ਹਥਿਆਰ ਹਨ ਤਾਂ ਉਹ ਆਪਣਾ ਤੀਜਾ ਅਸਲਾ ਨਜ਼ਦੀਕੀ ਥਾਣੇ ‘ਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਕੋਲ ਤੁਰੰਤ ਜਮ੍ਹਾ ਕਰਵਾਉਣ ਤੇ ਇਸ ਦੇ ਨਾਲ ਹੀ 13 ਦਸੰਬਰ 2020 ਤੋਂ ਪਹਿਲਾਂ ਤੀਜੇ ਵਾਧੂ ਅਸਲੇ ਨੂੰ ਆਪਣੇ ਅਸਲੇ ਲਾਇਸੈਂਸ ਤੋਂ ਡਿਲੀਟ ਵੀ ਕਰਵਾਉਣ। ਉਨ੍ਹਾਂ ਕਿਹਾ ਕਿ ਅਸਲਾ ਵੇਚਣ/ਟਰਾਂਸਫਰ ਕਰਨ ਦੀ ਕਾਰਵਾਈ ਲਈ ਆਪਣੇ ਨਜਦੀਕੀ ਸੇਵਾ ਕੇਂਦਰ ਵਿੱਚ NOC for sale ਲੈ ਕੇ ਆਪਣੇ ਲਾਇੰਸੈਂਸ ਤੋਂ ਤੀਜਾ ਅਸਲਾ ਖਤਮ ਕਰਵਾ ਸਕਦੇ ਹਨ ਤੇ ਜੇਕਰ ਲਾਇਸੈਂਸ ਧਾਰਕ 13 ਦਸੰਬਰ 2020 ਤੋਂ ਪਹਿਲਾਂ ਆਪਣਾ ਤੀਜਾ ਅਸਲਾ ਜਮ੍ਹਾ ਕਰਵਾ ਕੇ ਆਪਣੇ ਲਾਇਸੈਂਸ ਅਸਲੇ ਤੋਂ ਡਿਲੀਟ ਨਹੀੰ ਕਰਵਾਉਂਦਾ ਤਾਂ ਉਸ ਦਾ ਤੀਜਾ ਅਸਲਾ ਨਾਜਾਇਜ਼ ਮੰਨਿਆ ਜਾਵੇਗਾ ਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।