Amritsar Hospital Reveals : ਹਸਪਤਾਲ ਵਲੋਂ ਕੀਤੀਆਂ ਜਾਂਦੀਆਂ ਲਾਪ੍ਰਵਾਹੀਆਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦੇਖਣ ਨੂੰ ਆਇਆ ਹੈ ਜਿਥੇ ਕੋਰੋਨਾ ਨਾਲ ਮਰਨ ਵਾਲੇ 2 ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਬਦਲ ਦਿੱਤੀਆਂ ਗਈਆਂ। ਖਾਸ ਗੱਲ ਇਹ ਰਹੀ ਕਿ ਇਕ ਲਾਸ਼ ਦਾ ਦੂਜਾ ਪਰਿਵਾਰ ਨੇ ਸਸਕਾਰ ਵੀ ਕਰ ਦਿੱਤਾ ਪਰ ਦੂਜਾ ਦਾ ਸਸਕਾਰ ਕਰਨ ਤੋਂ ਪਹਿਲਾਂ ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਇਆ ਤਾਂ ਹੰਗਾਮਾ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਮੁਕੇਰੀਆਂ ਕੋਲ ਪੈਂਦੇ ਪਿੰਡ ਟਾਂਡਾ ਰਾਮਸਹਾਏ ਦੇ ਪ੍ਰੀਤਮ ਸਿੰਘ (92) 1 ਜੁਲਾਈ ਨੂੰ ਪਾਜੀਟਿਵ ਪਾਇਆ ਗਿਆ ਸੀ। ਇਸੇ ਤਰ੍ਹਾਂ ਪ੍ਰੀਤਮ ਸਿੰਘ ਨੂੰ 7 ਜੁਲਾਈ ਨੂੰ ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਜੀ. ਐੱਨ. ਡੀ. ਐੱਚ. ਵਿਚ ਰੈਫਰ ਕਰ ਦਿੱਤਾ ਸੀ। 18 ਜੁਲਾਈ ਦੀ ਸਵੇਰ ਉਸ ਦੀ ਮੌਤ ਹੋ ਗਈ। ਅੰਮ੍ਰਿਤਸਰ ਤੋਂ ਜੋ ਮ੍ਰਿਤਕ ਦੇਹ ਮੁਕੇਰੀਆਂ ਦੇ ਸ਼ਮਸ਼ਾਨ ਘਾਟ ਭੇਜਿਆ ਗਿਆ ਉਹ ਔਰਤ ਦਾ ਨਿਕਲਿਆ। ਫਿਲਹਾਲ ਪਰਿਵਾਰਕ ਮੈਂਬਰਾਂ ਵਿਚ ਰੋਸ ਹੈ। ਦੂਜੇ ਪਾਸੇ ਪ੍ਰੀਤਮ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ ਹੈ। ਪਾਜੀਟਿਵ ਮਹਿਲਾ ਪਦਮਾ (37) ਸਾਲ ਡੈਮ ਗੰਜ ਅੰਮ੍ਰਿਤਸਰ ਤੇ ਪ੍ਰੀਤਮ ਸਿੰਘ (92) ਦੀ ਮੌਤ ਸ਼ੁੱਕਰਵਾਰ ਰਾਤ ਨੂੰ ਹੋਈ ਸੀ। ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੈ ਕਰਕੇ ਰੱਖਿਆ ਗਿਆ ਸੀ। ਸ਼ਨੀਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲ ਕਰ ਦਿੱਤਾ ਗਿਆ। ਡੈਮਗੰਜ ਵਾਲੀ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੀਤਮ ਦੀ ਮ੍ਰਿਤਕ ਦੇਹ ਪੈਕ ਹੀ ਸਸਕਾਰ ਕਰ ਦਿੱਤਾ ਜਦੋਂ ਕਿ ਪ੍ਰੀਤਮ ਦੇ ਘਰਵਾਲਿਆਂ ਨੇ ਸਸਕਾਰ ਕਰਨ ਤੋਂ ਪਹਿਲਾਂ ਮੂੰਹ ਦੇਖਿਆ ਤਾਂ ਔਰਤ ਦੀ ਲਾਸ਼ ਨਿਕਲੀ। ਇਸ ਤੋਂ ਬਾਅਦ ਸਾਰੇ ਮਾਮਲੇ ਦਾ ਪਤਾ ਲੱਗਾ।
ਹੁਸ਼ਿਆਰਪੁਰ ਤੋਂ ਜੋ ਬਾਡੀ ਲਿਆਈ ਗਈ ਸੀ ਉਸ ‘ਤੇ ਪ੍ਰੀਤਮ ਸਿੰਘ ਦਾ ਟੈਗ ਲੱਗਾ ਸੀ ਜਦੋਂ ਪਰਿਵਾਰਕ ਮੈਂਬਰਾਂ ਨੇ ਸ਼ੱਕ ਹੋਣ ‘ਤੇ ਬਾਡੀ ਦਾ ਟੈਗ ਖੋਲ੍ਹਿਆ ਤਾਂ ਬਾਡੀ ਔਰਤ ਦੀ ਨਿਕਲੀ। ਇਸ ਤੋਂ ਬਾਅਦ ਹੜਕੰਪ ਮਚ ਗਿਆ। ਮੌਕੇ ‘ਤੇ ਕਈ ਸੀਨੀਅਰ ਅਧਿਕਾਰੀ ਵੀ ਪਹੁੰਚੇ। ਪਰਿਵਾਰਕ ਮੈਂਬਰ ਦੇ ਦੇਰ ਰਾਤ ਤਕ ਇਸ ਗੱਲ ‘ਤੇ ਅੜੇ ਹੋਏ ਸਨ ਕਿ ਉਹ ਔਰਤ ਦੀ ਲਾਸ਼ ਨੂੰ ਪ੍ਰਸ਼ਾਸਨ ਨੂੰ ਉਦੋਂ ਹੀ ਦੇਣਗੇ ਜਦੋਂ ਉਨ੍ਹਾਂ ਨੂੰ ਪ੍ਰੀਤਮ ਦੀ ਮ੍ਰਿਤਕ ਦੇਹ ਮਿਲੇਗੀ।