An example of : ਫਿਰੋਜ਼ਪੁਰ ਮੰਡਲ ਦੇ ਵਿਧੁਤ ਲੋਕੋ ਸ਼ੈੱਡ ਲੁਧਿਆਣਾ ਨੇ ਬੈਟਰੀ ਨਾਲ ਚੱਲਣ ਵਾਲਾ ਲੋਕੋਮੋਟਿਵ ਬਣਾ ਕੇ ਆਤਮਨਿਰਭਰਤਾ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਉਪਕਰਨ ਦੀ ਖਾਸੀਅਤ ਇਹ ਹੈ ਕਿ ਇਸ ਨਾਲ 15 ਕਿਲੋਮੀਟਰ ਦੀ ਸਪੀਡ ਨਾਲ ਸ਼ਟਿੰਗ ਦਾ ਕੰਮ ਕੀਤਾ ਜਾ ਸਕਦਾ ਹੈ। ਲੁਧਿਆਣਾ ਰੇਲਵੇ ਦੇ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਇਸ ਦੀ ਵਰਤੋਂ ਓਵਰਹੈੱਡ ਟ੍ਰਾਂਸਮਿਸ਼ਨ ਲਾਈਟ ਦੇ ਨਾਲ-ਨਾਲ ਖੇਤਰ ‘ਚ ਵੀ ਕੀਤਾ ਜਾ ਸਕਦਾ ਹੈ ਜਿਥੇ ਓਵਰਹੈੱਡ ਲਾਈਨ ਨਹੀਂ ਹੈ। ਇਸ ਤਰ੍ਹਾਂ ਲੋਕੋ ਦੀ ਵਰਤੋਂ ਕਰਕੇ ਡੀਜ਼ਲ ਦੀ ਖਪਤ ਨੂੰ ਘੱਟ ਕੀਤਾ ਜਾਵੇਗਾ। ਇਸ ਲੋਕੋ ਦਾ ਨਿਰਮਾਣ ਖਰਾਬ ਤੇ ਪੁਰਾਣੇ ਹੋ ਚੁੱਕੇ ਬਿਜਲੀ ਲੋਕੋ ‘ਚ ਬਦਲ ਕੇ ਓ. ਐੱਚ.ਈ. ਨਾਲ ਬੈਟਰੀ ਨਾਲ ਵੀ ਚੱਲਣ ਵਾਲਾ ਬਣਾਇਆ ਗਿਆ ਹੈ।
ਇਸ ਲੋਕੋ ਦਾ ਇਸਤੇਮਾਲ ਯਾਰਡ ਤੇ ਲੋਕੋ ਸ਼ੇਡ ‘ਚ ਸ਼ਟਿੰਗ ਲਈ ਕੀਤਾ ਜਾਵੇਗਾ। ਇਸ ਉਪਕਰਨ ਨਾਲ ਰੇਲਵੇ ‘ਚ ਬਿਜਲੀ ਤੇ ਡੀਜ਼ਲ ਦੀ ਪੂਰੀ ਤਰ੍ਹਾਂ ਬਚਦ ਹੋਵੇਗੀ। ਇਸ ਨਾਲ ਰੇਲਵੇ ਦਾ ਲੋਕੋ ਸ਼ੇਡ ‘ਚ ਹੋ ਰਹੇ ਭਾਰੀ ਖਰਚਾ ਘੱਟ ਹੋ ਸਕੇਗਾ। ਉਨ੍ਹਾਂ ਕਿਹਾ ਕਿ ਨਾਰਦਨ ਰੇਲਵੇ ਵਲੋਂ ਨਿਰਦੇਸ਼ ਹੈ ਕਿ ਜਿਥੇ ਵੀ ਬਿਜਲੀ ਤੇ ਡੀਜ਼ਲ ਦੀ ਖਪਤ ਹੈ। ਉਸ ਜਗ੍ਹਾ ‘ਤੇ ਬੈਟਰੀ ਨਾਲ ਚੱਲਣ ਵਾਲੇ ਲੋਕੋਮੋਟਿਵ ਉਪਕਰਣ ਇਸਤੇਮਾਲ ਕੀਤਾ ਜਾਵੇ ਤਾਂ ਕਿ ਰੇਲਵੇ ਲੋਕੋ ਸ਼ੈਡ ਤੇ ਹੋਰ ਥਾਵਾਂ ‘ਤੇ ਇਸ ਉਪਕਰਨ ਨਾਲ ਸਹੀ ਵਿਵਸਥਾ ਬਣਾਈ ਜਾ ਸਕੇ।
ਟ੍ਰੇਨਾਂ ਦੇ ਸੰਚਾਲਨ ‘ਚ ਓਵਰਹੈੱਡ ਟ੍ਰਾਂਸਮਿਸ਼ਨ ਲਾਈਨ ਦਾ ਖਾਸ ਮਹੱਤਵ ਹੈ। ਟ੍ਰੇਨਾਂ ਦੇ ਲਗਾਤਾਰ ਆਉਣ ਨਾਲ ਓਵਰਹੈੱਡ ਟ੍ਰਾਂਸਮਿਸ਼ਨ ਲਾਈਨ ‘ਚ ਆਮ ਤੌਰ ‘ਤੇ ਗੜਬੜ ਹੁੰਦੀ ਰਹਿੰਦੀ ਹੈ। ਇਸ ਦੀ ਮੁਰੰਮਤ ਲਈ ਟ੍ਰਾਂਸਮਿਸ਼ਨ ਲਾਈਨ ਮੁਰੰਮਤ ਟੀਮ ਨੂੰ ਡੀਜ਼ਲ ਇੰਜਣ ਜਾਂ ਇਲੈਕਟ੍ਰਿਕ ਇੰਜਣ ਦਾ ਇਸਤੇਮਾਲ ਕਰਨਾ ਪੈਂਦਾ ਹੈ ।ਹੁਣ ਬੈਟਰੀ ਨਾਲ ਚੱਲਣ ਵਾਲੇ ਲੋਕੋਮੋਟਿਵ ਉਪਕਰਨ ਦੇ ਇਸਤੇਮਾਲ ਨਾਲ ਮੁਰੰਮਤ ਵਾਲੀ ਟੀਮ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲ ਗਈ ਹੈ।