Argument with security: ਬਠਿੰਡਾ ਵਿਖੇ 2 ਗੈਂਗਸਟਰਾਂ ਤੋਂ ਇਲਾਵਾ 4 ਕੈਦੀਆਂ ਨੇ ਅਨੋਖਾ ਕਾਰਾ ਨੂੰ ਅੰਜਾਮ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਸੁਰੱਖਿਆ ਗਾਰਡ ਨੂੰ ਗੇਟ ਖੋਲ੍ਹਣ ਲਈ ਕਿਹਾ ਤਾਂ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸ ਤੋਂ ਗੱਸੇ ਵਿਚ ਆ ਕੇ 4 ਕੈਦੀਆਂ ਨੇ ਚਮੱਚਿਆਂ ਦੀ ਮਦਦ ਨਾਲ ਆਪਣੀਆਂ ਨਸਾਂ ਕੱਟ ਲਈਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਜੇਲ੍ਹ ਪ੍ਰਸ਼ਾਸਨ ਵਲੋਂ ਸ਼ਿਕਾਇਤ ਕਰਨ ‘ਤੇ ਥਾਣਾ ਕੈਂਟ ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਿਹੜੇ ਕੈਦੀਆਂ ਨੇ ਆਪਣੀਆਂ ਨਸਾਂ ਕੱਟੀਆਂ ਉਨ੍ਹਾਂ ਦੀ ਪਛਾਣ ਗੈਂਗਸਟਰ ਮਨੋਜਰ ਉਰਫ ਮੋਜੀ ਵਾਸੀ ਦਿਆਲਪੁਰਾ ਮਿਰਜ਼ਾ, ਸੁਖਪ੍ਰੀਤ ਸਿੰਘ ਵਾਸੀ ਸੁੱਖਾ ਵਾਸੀ ਲੁਧਿਆਣਾ, ਅਮਨਪ੍ਰੀਤ ਸਿੰਘ ਵਾਸੀ ਹੁਸ਼ਿਆਰਪੁਰ, ਹਰਕਮਲ ਸਿੰਘ ਵਾਸੀ ਪਰਮ ਰਾਮ ਨਗਰ ਬਠਿੰਡਾ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਕੈਦੀਆਂ ਨੂੰ ਦੁਪਿਹਰ ਦੇ ਖਾਣੇ ਲਈ 1 ਤੋਂ 2 ਵਜੇ ਤਕ ਇਕ ਘੰਟੇ ਦੀ ਛੁੱਟੀ ਦਿੱਤੀ ਜਾਂਦੀ ਹੈ ਤੇ ਇਸ ਸਮੇਂ ਦੌਰਾਨ ਉਹ ਮੋਬਾਈਲ ਫੋਨ ਜਾਂ ਪੀ. ਸੀ. ਓ. ਰਾਹੀਂ ਗੱਲਬਾਤ ਕਰ ਸਕਦੇ ਹਨ। ਕਲ ਇਨ੍ਹਾਂ ਚਾਰ ਕੈਦੀਆਂ ਨੇ ਸੁਰੱਖਿਆ ਗਾਰਡ ਨੂੰ ਸਮੇਂ ਤੋਂ ਪਹਿਲਾਂ ਹੀ ਗੇਟ ਖੋਲ੍ਹਣ ਨੂੰ ਕਿਹਾ ਤੇ ਸੁਰੱਖਿਆ ਗਾਰਡ ਨੇ ਗੇਟ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ ਜਿਸ ਕਾਰਨ ਦੋਵਾਂ ਵਿਚਕਾਰ ਬਹਿਸ ਹੋ ਗਈ ਤੇ ਜਦੋਂ ਉਨ੍ਹਾਂ ਨੂੰ ਗੇਟ ਖੋਲ੍ਹ ਕੇ ਨਾ ਦਿੱਤਾ ਗਿਆ ਤਾਂ ਗੁੱਸੇ ਵਿਚ ਆਏ 4 ਕੈਦੀਆਂ ਨੇ ਆਪਣੀਆਂ ਨਸਾਂ ਚਮਚਿਆਂ ਦੀ ਮਦਦ ਨਾਲ ਕੱਟ ਦਿੱਤੀਆਂ ਜਿਸ ਕਾਰਨ ਉਨ੍ਹਾਂ ਦੀਆਂ ਬਾਹਾਂ ਵਿਚੋਂ ਬਹੁਤ ਖੂਨ ਨਿਕਲਣ ਲੱਗਾ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।
ਗੈਂਗਸਟਰ ਮਨੋਜ ਮੋਜੀ ‘ਤੇ ਪਹਿਲਾਂ ਤੋਂ ਹੀ 26 ਗੰਭੀਰ ਮਾਮਲੇ ਦਰਜ ਹਨ ਤੇ ਇਸੇ ਤਰ੍ਹਾਂ ਸੁਖਪ੍ਰੀਤ ਸਿੰਘ ਸੁੱਕਾ ‘ਤੇ 24 ਮਾਮਲੇ ਦਰਜ ਹਨ। ਥਾਣਾ ਕੈਂਟ ਦੇ ਇੰਚਾਰਜ ਵਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।