Assessment will be : ਜਲੰਧਰ : CBSE ਵਲੋਂ ਸਪੱਸ਼ਟ ਕੀਤਾ ਜਾ ਚੱਕਾ ਹੈ ਕਿ ਜੋ ਪ੍ਰੀਖਿਆਵਾਂ ਹੋ ਚੁੱਕੀਆਂ ਹਨ ਉਨ੍ਹਾਂ ਦਾ ਨਤੀਜਾ ਪਰਫਾਰਮੈਂਸ ਦੇ ਆਧਾਰ ‘ਤੇ ਹੀ ਹੋਵੇਗਾ। ਇਸ ਤੋਂ ਇਲਾਵਾ ਜਿਹੜੀਆਂ ਪ੍ਰੀਖਿਆਵਾਂ ਨਹੀਂ ਹੋਈਆਂ ਉਨ੍ਹਾਂ ਦੀ ਅਸੈਸਮੈਂਟ ਲੱਗੇਗੀ। ਵਿਦਿਆਰਥੀਆਂ ਨੂੰ ਹੁਣ ਇਸ ਗੱਲ ਦੀ ਚਿੰਤਾ ਹੈ ਕਿ ਉਹ ਕਿਸੇ ਕਾਰਨ ਕਰਕੇ ਪਿੱਛੇ ਨਾ ਰਹਿ ਜਾਣ ਕਿਉਂਕਿ ਸਕੂਲਾਂ ਵਲੋਂ ਹੁਣ ਹਰ ਬੱਚੇ ਦੀ ਚੰਗੀ ਅਸੈਸਮੈਂਟ ਭੇਜੀ ਜਾਵੇਗੀ। ਬੋਰਡ ਵਲੋਂ ਪਹਿਲਾਂ ਹੀ ਇਹ ਡਾਟਾ ਮੰਗਵਾ ਲਿਆ ਜਾਂਦਾ ਹੈ।
ਇਨੋਸੈਂਟ ਹਾਰਟਸ ਗਰੁੱਪ ਦੀ ਕੋਆਰਡੀਨੇਟਰ ਪ੍ਰਿੰ. ਗੁਰਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਿਜਲਟ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਸਕੂਲਾਂ ਵਲੋਂ ਫਿਲਹਾਲ ਅਸੈਸਮੈਂਟ ਨਹੀਂ ਭੇਜੀ ਜਾਵੇਗੀ। ਬੋਰਡ ਖੁਦ ਹੀ ਫਾਰਮੂਲੇ ਤਹਿਤ ਹਿਸਾਬ ਕਰਕੇ ਅਸੈਸਮੈਂਟ ਲਗਾਏਗਾ। ਜੇਕਰ ਕਿਸੇ ਵਿਦਿਆਰਥੀ ਨੇ ਅੰਗੇਰਜ਼ੀ, ਮੈਥਸ, ਇਕਨਾਮਿਕਸ ਤੇ ਕੰਪਿਊਟਰ ਚਾਰ ਪ੍ਰੀਖਿਆਵਾਂ ਦਿੱਤੀਆਂ ਹਨ, ਇਨ੍ਹਾਂ ਵਿਚੋਂ ਵਿਦਿਆਰਥੀਆਂ ਨੇ ਜਿਹੜੇ 3 ਵਿਸ਼ਿਆਂ ਵਿਚੋਂ ਵਧ ਅੰਕ ਲਏ ਹਨ ਉਨ੍ਹਾਂ ਦੀ ਐਵਰੇਜ ਮੁਤਾਬਕ ਰੱਦ ਕੀਤੀਆਂ ਪ੍ਰੀਖਿਆਵਾਂ ਵਿਚ ਅਸੈਸਮੈਂਟ ਲਗਾ ਦਿੱਤੀ ਜਾਵੇਗੀ।
ਪ੍ਰਿੰ. ਗੁਰਵਿੰਦਰ ਕੌਰ ਨੇ ਕਿਹਾ ਕਿ ਜੇਕਰ ਅਸੈਸਮੈਂਟ ਤੋਂ ਤਿਆਰ ਰਿਜ਼ਲਟ ਨਾਲ ਜੇਕਰ ਕਿਸੇ ਨੂੰ ਸੰਤੁਸ਼ਟੀ ਨਹੀਂ ਹੁੰਦੀ ਤਾਂ ਕੋਰੋਨਾ ਸੰਕਟ ਟਲਣ ‘ਤੇ ਉਹ ਪ੍ਰੀਖਿਆ ਦੁਬਾਰਾ ਦੇ ਕੇ ਰਿਜ਼ਲਟ ਸੁਧਾਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਸ ਸਮੇਂ ਬੱਚਿਆਂ ਵਿਚ ਨਤੀਜਿਆਂ ਨੂੰ ਲੈ ਕੇ ਕਾਫੀ ਡਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਬੋਰਡ ਵਲੋਂ ਅਸੈਸਮੈਂਟ ਦੇ ਆਧਾਰ ‘ਤੇ ਨਤੀਜੇ ਕੱਢਣ ਦਾ ਐਲਾਨ ਕੀਤਾ ਗਿਆ ਹੈ।